Close
Menu

ਅਮਰੀਕਾ ਵੱਲੋਂ ਪਾਕਿ ਨੂੰ ਵੇਚੇ ਹਥਿਆਰਾਂ ਦੀ ਭਾਰਤ ਵਿਰੁੱਧ ਹੋਵੇਗੀ ਵਰਤੋਂ: ਹੱਕਾਨੀ

-- 22 April,2015

ਨਿੳੂਯਾਰਕ, ਪਾਕਿਸਤਾਨ ਦੇ ਇਕ ਸਾਬਕਾ ਡਿਪਲੋਮੈਟ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਪਾਕਿ ਨੂੰ ੲਿਕ ਅਰਬ ਡਾਲਰਾਂ ਵਿੱਚ ਵੇਚੇ ਹੈਲੀਕਾਪਟਰਾਂ, ਮਿਜ਼ਾੲੀਲਾਂ ਤੇ ਹੋਰ ਰੱਖਿਆ ੳੁਪਕਰਨਾਂ ਦੀ ਵਰਤੋਂ ੳੁਹ ਜੇਹਾਦੀਆਂ ਦੀ ਥਾਂ ਭਾਰਤ ਵਿਰੁੱਧ ਕਰੇਗਾ। ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਸਫ਼ੀਰ ਹੁਸੈਨ ਹੱਕਾਨੀ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਦਾ ਅਮਰੀਕਾ ਵਿੱਚ ਬਣੇ ਹੈਲੀਕਾਪਟਰ, ਮਿਜ਼ਾੲੀਲਾਂ ਤੇ ਹੋਰ ੳੁਪਕਰਨ ਪਾਕਿਸਤਾਨ ਨੂੰ ਵੇਚਣ ਦਾ ਫੈਸਲਾ ਇਸਲਾਮਿਕ ਵੱਖਵਾਦੀਆਂ ਵਿਰੁੱਧ ਲਡ਼ਾੲੀ ਵਿੱਚ ਮਦਦਗਾਰ ਹੋਣ ਦੀ ਥਾਂ ਦੱਖਣੀ ਏਸ਼ੀਆ ਵਿੱਚ ਵਿਵਾਦ ਵਧਾਏਗਾ। ੳੁਨ੍ਹਾਂ ਕਿਹਾ ਕਿ ਜੇਹਾਦੀਆਂ ਵਿਰੁੱਧ ਲਡ਼ਾੲੀ ਵਿੱਚ ਪਾਕਿਸਤਾਨ ਦੀ ਨਾਕਾਮੀ ਹਥਿਆਰਾਂ ਦੀ ਘਾਟ ਦਾ ਨਹੀਂ, ਸਗੋਂ ਇਹ ਇੱਛਾ ਸ਼ਕਤੀ ਦੀ ਘਾਟ ਦਾ ਨਤੀਜਾ ਹੈ। ਹੱਕਾਨੀ ਨੇ ਵਾਲ ਸਟਰੀਟ ਜਰਨਲ ਵਿੱਚ ਲਿਖਿਆ ਕਿ ਪਾਕਿਸਤਾਨ ਦੇ ਪਿਛਲੇ ਵਿਹਾਰ ਨੂੰ ਦੇਖਦਿਆਂ ਇਹ ਸੰਭਾਵਨਾ ਹੈ ਕਿ ੳੁਸ ਨੂੰ ਮਿਲਣ ਵਾਲੇ 15 ਏਐਚ-1ਜ਼ੈੱਡ ਵਾੲੀਪਰ ਹੈਲੀਕਾਪਟਰ, ਇਕ ਹਜ਼ਾਰ ਹੈੱਲਫਾਇਰ ਮਿਜ਼ਾਇਲਾਂ ਤੇ ਹੋਰ ਸੰਚਾਰ ਤੇ ਸਿਖਲਾੲੀ ੳੁਪਕਰਨਾਂ ਦੀ ਵਰਤੋਂ ੳੁੱਤਰ ਪੱਛਮ ਵਿੱਚ ਜੇਹਾਦੀਆਂ ਦੀ ਥਾਂ ਦੱਖਣੀ ਪੱਛਮੀ ਸੂਬੇ ਬਲੋਚਿਸਤਾਨ ਵਿੱਚ ਬਾਗ਼ੀਆਂ ਅਤੇ ਕਸ਼ਮੀਰ ਵਿੱਚ ਵਿਵਾਦਤ ਸਰਹੱਦ ’ਤੇ ਕੀਤੀ ਜਾਵੇਗੀ।

Facebook Comment
Project by : XtremeStudioz