Close
Menu

ਅਮਰੀਕਾ ਵੱਲੋਂ ਰਸਾਇਣਕ ਹਥਿਆਰਾਂ ਦੇ ਜ਼ਖ਼ੀਰੇ ਨੂੰ ਨਸ਼ਟ ਕਰਨ ਦਾ ਕੰਮ ਸ਼ੁਰੂ

-- 20 March,2015

ਡੈਨਵਰ (ਅਮਰੀਕਾ):  
ਅਮਰੀਕੀ ਸੈਨਾ ਨੇ ਦੇਸ਼ ਵਿੱਚ ਸਭ ਤੋਂ ਵੱਡਾ ਬਚਿਆ ਰਸਾਇਣਕ ਹਥਿਆਰਾਂ ਦਾ ਜ਼ਖ਼ੀਰਾ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸੈਨਾ ਨੇ ਇੱਕ ਸੀਲਬੰਦ  ਚੈਂਬਰ ਵਿੱਚ ਮਸਟਰ ਏਜੰਟ ਦਾ  ਕੰਟੇਨਰ ਇੱਕ ਧਮਾਕਾਖੇਜ਼ ਸਮੱਗਰੀ ਨਾਲ ਪਹਿਲਾਂ ਖੋਲ੍ਹਿਆ ਤੇ ਫਿਰ ਨਾਲ ਦੀ ਨਾਲ ਇਸ ਉੱਤੇ ਇੱਕ ਹੋਰ ਰਸਾਇਣ, ਇਸ ਨੂੰ ਅਸਰਹੀਣ ਕਰਨ ਲਈ ਰੋੜ੍ਹਿਆ।
ਦੱਖਣੀ ਕੋਲੋਗਡੋ ਦੇ  ਪੈਬਲੋ ਕੈਮੀਕਲ ਡਿਪੂ ਵਿੱਚ ਪਏ 2600 ਟਨ ਮਸਟਰਡ ਏਜੰਟ ਦੀ ਪਹਿਲੀ ਖੇਪ ਵਿੱਚ ਕੁਝ ਪੌਂਡ ਨਸ਼ਟ ਕੀਤੇ ਗਏ। ਇਸ ਵਿੱਚੋਂ ਬਹੁਤਾ ਏਜੰਟ 480,000 ਸ਼ੈਲਾਂ ਵਿੱਚ ਰੱਖਿਆ ਹੋਇਆ ਹੈ।
ਕੱਲ੍ਹ ਰਸਾਇਣਕ ਹਥਿਆਰਾਂ ਨੂੰ  ਨਸ਼ਟ ਕਰਨ ਦੀ ਕਾਰਵਾਈ ਦੇ ਮੈਨੇਜਰ ਬਰੂਸ ਹੁਇਨਟੇਲਡ ਨੇ ਦੱਸਿਆ ਕਿ  ਹਰ ਕੋਈ  ਇਸ ਬਾਰੇ ਸੋਚ ਕੇ ਬੜਾ ਉਤਸ਼ਾਹ ਵਿੱਚ ਸੀ ਪਰ ਸਾਰੇ ਬਹੁਤ  ਚੌਕਸ  ਵੀ ਸਨ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਸੀ ਕਿ ਸਾਰਾ ਅਮਲ ਨੇਮ ਅਨੁਸਾਰ ਹੀ ਸਿਰੇ ਚੜ੍ਹਾਇਆ ਜਾਵੇ।
ਮਸਟਰਡ ਏਜੰਟ ਉਹ ਖ਼ਤਰਨਾਕ ਰਸਾਇਣਕ ਏਜੰਟ ਹੈ, ਜੋ ਚਮੜੀ ਤੇ ਅੱਖਾਂ  ਨੂੰ ਨੁਕਸਾਨ ਪਹੁੰਚਾ ਕੇ ਜਾਨ ਲੈ ਸਕਦਾ ਹੈ। ਸਾਰੇ ਰਸਾਇਣਕ ਹਥਿਆਰਾਂ ’ਤੇ ਪਾਬੰਦੀ ਲਾਉਂਦੀ 1997 ਦੀ ਕੌਮਾਂਤਰੀ ਸੰਧੀ ਅਧੀਨ ਇਹ ਜ਼ਖ਼ੀਰਾ ਨਸ਼ਟ ਕੀਤਾ ਜਾ ਰਿਹਾ ਹੈ। ਇੱਥੋਂ ਦਾ ਜ਼ਖੀਰਾ ਮੁਕਾਉਣ ਲਈ ਅਮਰੀਕਾ ਨੂੰ ਚਾਰ ਸਾਲ ਲੱਗਣਗੇ।
523 ਟਨ ਹੋਰ ਮਸਟਰਡ ਤੇ ਨਸਾਂ ’ਤੇ ਮਾਰੂ ਅਸਰ ਕਰਨ ਵਾਲੇ ਏਜੰਟਾਂ ਦਾ ਜ਼ਖ਼ੀਰਾ ਕੇਂਟਰੀ ਦੇ ਬਲਿਊ ਗਰਾਸ ਆਰਮੀ ਡਿਪੂ ਵਿੱਚ ਹੈ। ਇਹ ਡਿਪੂ 2016-17 ਮਗਰੋਂ ਇਸ ਢੇਰ ਨੂੰ ਨਸ਼ਟ ਕਰਨਾ ਸ਼ੁਰੂ ਕਰੇਗਾ ਤੇ 2023 ਤੱਕ ਇਹ ਸਿਲਸਿਲਾ ਰਹੇਗਾ। ਇਸ ਸਾਰੇ ਜ਼ਖੀਰੇ ਨੂੰ ਨਸ਼ਟ ਕਰਨ ਲਈ ਵਰਤਿਆ ਜਾ ਰਿਹਾ  ਤਰੀਕਾ ਬਿਲਕੁਲ ਸੁਰੱਖਿਅਤ ਹੈ। ਪੈਬਲੋ ਦਾ ਜ਼ਖੀਰਾ ਬੇਹੱਦ ਆਧੁਨਿਕ ਤੇ ਸਵੈਚਾਲਿਤ 4.5 ਅਰਬ ਡਾਲਰ ਖਰਚ ਕੇ ਡਿੱਪੂ ਦੇ ਅੰਦਰ ਹੀ ਬਣਾਏ ਪਲਾਂਟ ਵਿੱਚ ਵੱਖੋ- ਵੱਖ ਕਰਕੇ ਅਸਰਹੀਣ ਕੀਤਾ ਜਾ ਰਿਹਾ ਹੈ। ਮਸਟਰਡ ਏਜੰਟ ਦਾ ਕੁਝ ਜ਼ਖੀਰਾ  ਇਸ ਪਲਾਂਟ ’ਚ ਗਾਲਣਯੋਗ ਨਹੀਂ ਹੈ। ਡਿਪੂ ਦੇ ਤਰਜਮਾਨ ਥੌਮਸ  ਸ਼ੁਲਟਜ਼ ਅਨੁਸਾਰ ਇੱਕ ਵਾਰ ਮਸਟਰ ਏਜੰਟ ਦੀਆਂ ਬੋਤਲਾਂ ਨਸ਼ਟ ਹੋ ਗਈਆਂ, ਫਿਰ ਇਸ ਦੇ ਗੋਲੇ ਨਸ਼ਟ ਕੀਤੇ ਜਾਣਗੇ। ਇਹ ਸਵੈਚਾਲਿਤ ਪਲਾਂਟ ਦਸੰਬਰ ਜਾਂ ਜਨਵਰੀ ਤੱਕ ਕੰਮ ਕਰਨਾ ਸ਼ੁਰੂ ਕਰੇਗਾ। ਇਸ ਦੇ ਡਿਜ਼ਾਈਨ ਤੇ ਉਸਾਰੀ ਨੂੰ ਸਾਲਾਂ ਦਾ ਸਮਾਂ ਲੱਗਿਆ ਹੈ। ਮਸਟਰਡ ਏਜੰਟ ਇੱਕ ਗਾੜ੍ਹਾ ਰੰਗਹੀਣ, ਗੰਧਹੀਣ ਤਰਲ ਹੈ, ਪਰ ਕਿਉਂਕਿ ਇਸ ਦਾ ਮੁੱਢਲਾ ਰੂਪ ਅਸ਼ੁੱਧਤਾਵਾਂ ਕਰਕੇ ਸਰੋ੍ਹਂ,  ਵਰਗੀ ਗੰਧ ਦਿੰਦਾ ਸੀ, ਇਸ ਕਰਕੇ ਇਸ ਦਾ ਇਹ ਨਾਮ ਪੈ ਗਿਆ।

Facebook Comment
Project by : XtremeStudioz