Close
Menu

ਅਮਰੀਕੀ ਜੇਲ ‘ਚ ਝੜਪ, 4 ਕੈਦੀਆਂ ਦੀ ਮੌਤ

-- 15 September,2015

ਵਾਸ਼ਿੰਗਟਨ- ਓਕਾਲਾਮਾ ਸ਼ਹਿਰ ਦੀ ਜੇਲ ‘ਚ ਬੰਦ ਕੈਦੀਆਂ ਵਿਚਾਲੇ ਹੋਈ ਝੜਪ ‘ਚ ਚਾਰ ਕੈਦੀਆਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਈ. ਐਫ. ਈ. ਦੀ ਰਿਪੋਰਟ ਮੁਤਾਬਕ ਓਕਾਲਾਮਾ ਸ਼ਹਿਰ ‘ਚ ਤਿੰਨ ਕੈਦੀਆਂ ਦੀ ਮੌਤ ਹੋ ਗਈ। ਘਟਨਾ ‘ਚ ਜ਼ਖਮੀ ਪੰਜ ਕੈਦੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਜਾ ਰਿਹਾ ਸੀ, ਜਿਨ੍ਹਾਂ ‘ਚ ਇਕ ਦੀ ਐਤਵਾਰ ਨੂੰ ਮੌਤ ਹੋ ਗਈ। ਜੇਲ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਮ੍ਰਿਤਕਾਂ ‘ਚੋਂ ਤਿੰਨ ਦੇ ਸਰੀਰਾਂ ‘ਤੇ ਚਾਕੂਆਂ ਨਾਲ ਹੋਏ ਹਮਲਿਆਂ ਦੇ ਜ਼ਖਮ ਸਨ। ਓਕਾਲਾਮਾ ਸੂਬਾ ਵਿਭਾਗ ਅਤੇ ਜੇਲ ਦਾ ਸੰਚਾਲਨ ਕਰ ਰਹੀ ਕੰਪਨੀ ਘਟਨਾ ਦੀ ਜਾਂਚ ਕਰ ਰਹੇ ਹਨ।
ਇਸ ਤੋਂ ਪਹਿਲਾਂ ਜੇਲ ਦੇ 1600 ਕੈਦੀਆਂ ‘ਚੋਂ 200 ਤੋਂ 300 ਕੈਦੀਆਂ ਵਿਚਾਲੇ ਝਗੜਾ ਹੋਇਆ ਸੀ। ਉਸ ਤੋਂ ਬਾਅਦ ਕੈਦੀਆਂ ਵਿਚਾਲੇ ਝੜਪ ਦੀ ਇਹ ਦੂਜੀ ਘਟਨਾ ਹੈ।

Facebook Comment
Project by : XtremeStudioz