Close
Menu

ਅਮਰੀਕੀ ਡਾਕਟਰ ‘ਚ ਮਿਲੇ ਇਬੋਲਾ ਦੇ ਲੱਛਣ

-- 05 January,2015

ਨਿਊਯਾਰਕ – ਅਫਰੀਕੀ ਦੇਸ਼ ਸਿਏਰਾ ਲਿਓਨ ‘ਚ ਇਕ ਅਮਰੀਕੀ ਸਿਹਤ ਮੁਲਾਜ਼ਮ ‘ਚ ਖਤਰਨਾਕ ਇਬੋਲਾ ਦੇ ਸ਼ੱਕੀ ਲੱਛਣ ਮਿਲਣ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਨੇਬ੍ਰਾਸਕਾ ਓਮਾਹਾ ਸ਼ਹਿਰ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ਦੇ ਬੁਲਾਰੇ ਟੇਲਰ ਵਿਲਸਨ ਨੇ ਦੱਸਿਆ ਕਿ ਮਰੀਜ਼ ਨੂੰ ਜਹਾਜ਼ ਐਂਬੂਲੈਂਸ ਰਾਹੀਂ ਓਮਾਹਾ ਹਵਾਈ ਅੱਡੇ ਤੋਂ ਨੇਬ੍ਰਾਸਕਾ ਲਿਆਂਦਾ ਗਿਆ ਜਿੱਥੇ ਉਸ ਨੂੰ ਮੈਡੀਕਲ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਇਸ ਮੈਡੀਕਲ ਸੈਂਟਰ ‘ਚ ਪਿਛਲੇ ਸਾਲ ਤਿੰਨ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਸੀ। ਵਿਲਸਨ ਨੇ ਮਰੀਜ਼ ਦੀ ਉਮਰ ਅਤੇ ਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਵਿਲਸਨ ਨੇ ਦੱਸਿਆ ਕਿ ਖੂਨ ਦੀ ਜਾਂਚ ਤੋਂ ਬਾਅਦ ਮਰੀਜ਼ ‘ਚ ਇਬੋਲਾ ਵਾਇਪਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਉਸ ਨੂੰ ਹਸਪਤਾਲ ‘ਚ ਵੱਖ ਰੱਖ ਕੇ ਉਸ ‘ਤੇ 21 ਦਿਨਾਂ ਤੱਕ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜ਼ਰੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਲੋਕਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ ਜਦੋਂ ਕਿ ਇਕ ਦੀ ਮੌਤ ਹੋ ਗਈ ਸੀ।
ਯਾਦ ਰਹੇ ਕਿ ਖਤਰਨਾਕ ਇਬੋਲਾ ਦਾ ਪਹਿਲਾ ਮਾਮਲਾ 2014 ‘ਚ ਗਿਨੀ ਦੇ ਦੂਰ ਦੁਰਾਡੇ ਦੱਖਣੀ ਖੇਤਰ ‘ਚ ਦੇਖਿਆ ਗਿਆ ਸੀ।

Facebook Comment
Project by : XtremeStudioz