Close
Menu

ਅਮਰੀਕੀ ਦਵਾਈ ਕੰਪਨੀ ਵੱਲੋਂ ਕੈਨੇਡੀਅਨ ਸਰਕਾਰ ਵਿਰੁੱਧ ਮਾਮਲਾ ਦਰਜ

-- 25 September,2015

ਔਟਵਾ: ਇਕ ਅਮਰੀਕੀ ਦਵਾਈ ਦੀ ਕੰਪਨੀ ਸੰਸਾਰ ਦੀ ਸਭ ਨਾਲੋਂ ਮਹਿੰਗੀ ਦਵਾਈ ਦਾ ਮੁੱਲ ਘਟਾ ਕੇ ਵੇਚਣ ਦੇ ਵਿਰੋਧ ਵਿਚ ਕੈਨੇਡੀਅਨ ਸਰਕਾਰ ਖਿਲਾਫ਼ ਅਦਾਲਤ ਵਿਚ ਅਪੀਲ ਕੀਤੀ ਗਈ ਹੈ। ਅਲੈਕਸਿਔਂ ਫ਼ਾਰਮਾਸਿਊਟੀਕਲਸ ਵੱਲੋਂ ਫ਼ੈਡਰਲ ਕੋਰਟ ਵਿਚ ਇਕ ਅਪੀਲ ਦਰਜ ਕਰਵਾਈ ਗਈ ਹੈ, ਜਿਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਕੈਨੇਡੀਅਨ ਸਰਕਾਰ ਨੂੰ ਇਹ ਕੋਈ ਹੱਕ ਨਹੀਂ ਹੈ ਕਿ ਉਹ ਆਪਣੇ ਪੱਧਰ ‘ਤੇ ਸੋਲੀਰਿਸ (Soliris) ਦਵਾਈ ਦਾ ਮੁੱਲ ਘਟਾ ਕੇ ਵੇਚ ਸਕੇ।

ਕੰਪਨੀ ਵੱਲੋਂ ਅਦਾਲਤ ਵਿਚ ਕੁੱਝ ਦਸਤਾਵੇਜ਼ ਦਿਖਾਏ ਗਏ ਹਨ, ਜਿਨ੍ਹਾਂ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਕਿਟ ਵਿਚ ਆਉਣ ਤੋਂ ਬਾਅਦ ਇਕ ਵਾਰ ਵੀ ਇਸ ਦਵਾਈ ਦੀ ਕੀਮਤ ਵਿਚ ਬਦਲਾਵ ਨਹੀਂ ਲਿਆਂਦਾ ਗਿਆ ਹੈ। ਲਗਭਗ ਛੇ ਸਾਲ ਪਹਿਲਾਂ ਇਹ ਦਵਾਈ ਬਜ਼ਾਰ ਵਿਚ ਲਿਆਂਦੀ ਗਈ ਸੀ। ਪਰ ਦੋਵੇਂ ਦੇਸ਼ਾਂ ਵਿਚ ਵਿਕਣ ਵਾਲੀ ਇਸ ਦਵਾਈ ਦੇ ਮੁੱਲ ਵਿਚ ਆਇਆ ਫ਼ਰਕ ਦੋਵੇਂ ਦੇਸ਼ਾਂ ਵਿਚਲੇ ਐਕਸਚੇਂਜ ਰੇਟਾਂ ਵਿਚ ਆਏ ਫ਼ਰਕ ਨੂੰ ਸਾਫ਼ ਦਰਸਾਉਂਦਾ ਹੈ।

Facebook Comment
Project by : XtremeStudioz