Close
Menu

ਅਮਰੀਕੀ ਦੂਤਘਰ ਨੇ ਮਨਾਇਆ ਆਜ਼ਾਦੀ ਦਾ ਜਸ਼ਨ

-- 03 July,2015

ਵਾਸ਼ਿੰਗਟਨ— 4 ਜੁਲਾਈ ਨੂੰ ਅਮਰੀਕਾ ਵਿਚ ਮਨਾਏ ਜਾ ਰਹੇ ਅਮਰੀਕਾ ਦੇ 239ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਅਮਰੀਕੀ ਰਾਜਦੂਤ ਰਿਚਰਡ ਆਰ. ਵਰਮਾ ਨੇ ਟਵੀਟ ਕਰਕੇ ਯੂ. ਐੱਸ. ਅੰਬੈਸੀ ਵਿਚ ਹੋ ਰਹੇ ਜਸ਼ਨ ਦੀ ਜਾਣਕਾਰੀ ਦਿੱਤੀ। 2 ਜੁਲਾਈ ਨੂੰ ਅਮਰੀਕੀ ਰਾਜਦੂਤ ਰਿਚਰਡ ਆਰ. ਵਰਮਾ ਨੇ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਬਾਲ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਤੇ ਅਮਰੀਕਾ ਦੇ ਸੁਤੰਤਰਤਾ ਦਿਵਸ ਦੀ ਸੈਲੀਬ੍ਰੇਸ਼ਨ ਬਾਰੇ ਲਿਖਿਆ ਗਿਆ। ਵਰਮਾ ਨੇ ਟਵੀਟ ਰਾਹੀਂ ਅਮਰੀਕਾ ਦੇ ਸੁਤੰਤਰਤਾ ਦਿਵਸ ਮਨਾਉਣ ਨੂੰ ਲੈ ਕੇ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਦੂਜੇ ਪਾਸੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਯੁਕਤ ਰਾਜ ਅਮਰੀਕਾ ਦੇ 239 ਵੇਂ ਸੁਤੰਤਰਤਾ ਦਿਵਸ ਦੀ ਇਕ ਸ਼ਾਮ ਪਹਿਲਾਂ ਹੀ ਉੱਥੋਂ ਦੀ ਸਰਕਾਰ ਅਤੇ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹੀਮ ਬਰਾਕ ਓਬਾਮਾ ਨੂੰ ਆਪਣੇ ਸੰਦੇਸ਼ ਵਿਚ ਮੁਖਰਜੀ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਇੱਥੋਂ ਦੀ ਜਨਤਾ ਅਤੇ ਆਪਣੇ ਵੱਲੋਂ ਸੰਯੁਕਤ ਰਾਜ ਅਮਰੀਕਾ ਦੇ 239ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਤੁਹਾਡੀ ਸਰਕਾਰ ਅਤੇ ਜਨਤਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ।

Facebook Comment
Project by : XtremeStudioz