Close
Menu

ਅਮਰੀਕੀ ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ 32 ਫੀਸਦੀ ਵਾਧਾ

-- 05 September,2015

ਵਾਸ਼ਿੰਗਟਨ- ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਅਧਿਐਨ ਲਈ ਆਏ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਤੋਂ 32 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਕੌਮਾਂਤਰੀ ਪੱਧਰ ‘ਤੇ ਹੋਇਆ ਵਾਧਾ 9  ਫੀਸਦੀ ਹੈ। ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ’ (ਐੱਸ. ਈ. ਵੀ. ਪੀ.) ਨੇ ਅਮਰੀਕਾ ‘ਚ ਅਧਿਐਨ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ ਬਾਰੇ ਇਕ ਤ੍ਰੈ-ਮਾਸਿਕ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਸਾਲ 2014 ਤੋਂ ਅਧਿਐਨ ਲਈ ਇਥੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ 32 ਫੀਸਦੀ ਵਾਧਾ ਹੋਇਆ ਹੈ।

Facebook Comment
Project by : XtremeStudioz