Close
Menu

ਅਮਰੀਕੀ ਰਾਜਨਾਇਕ ਨੇ ਯਮਨ ‘ਚ ਰਾਜਨੀਤਿਕ ਸੰਕਟ ਦੇ ਹੱਲ ਦੀ ਜਤਾਈ ਉਮੀਦ

-- 24 March,2015

ਵਾਸ਼ਿੰਗਨਟ- ਯਮਨ ‘ਚ ਅਮਰੀਕੀ ਟਾਈਟਲ ਰਾਜਨੀਇਕ ਮੈਥਿਊ ਟੂਲਰ ਨੇ ਕਿਹਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਇਥੇ ਦੇ ਰਾਜਨੀਤਿਕ ਸੰਕਟ ਦੇ ਹੱਲ ਲਈ ਛੇਤੀ ਫੈਸਲੇ ਲੈਣ ਦੀ ਲੋੜ ਹੈ। ਟੂਲਰ ਨੇ ਅਮਰੀਕੀ ਅਰਬ ਚੈਂਬਰ ਆਫ ਕਾਮਰਸ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਕਹੀਂ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜੇਕਰ ਯਮਨ ਦੇ ਬਾਹਰ ਬਿਨ੍ਹਾਂ ਕਿਸੇ ਬਾਹਰੀ ਦੇਸ਼ਾਂ ਦੇ ਅਸਰ ਦੇ ਬਿਨ੍ਹਾਂ ਇਥੇ ਦੇ ਵਿਦਰੋਹੀਆਂ ਦੇ ਨਾਲ ਰਾਜਨੀਤਿਕ ਸੱਤਾ ‘ਚ ਉਸ ਦੀ ਹਿੱਸੇਦਾਰੀ ‘ਤੇ ਸਮਝੌਤਾ ਹੁੰਦਾ ਹੈ ਤਾਂ ਰਾਜਨੀਤਿਕ ਸੰਕਟ ਦਾ ਹੱਲ ਕੱਢ ਸਕਦਾ ਹੈ। ਸਾਨੂੰ ਇਸ ਸੰਬੰਧ ‘ਚ ਛੇਤੀ ਹੀ ਕੋਈ ਫੈਸਲਾ ਲੈਣਾ ਪਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਮੰਸੌਰ ਹਾਦੀ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਦੇ ਹਨ ਤਾਂ ਗੱਲਬਾਤ ਸੰਭਵ ਨਹੀਂ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਅਮਰੀਕਾ ਵਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦੀ ਜਾਣਕਾਰੀ ਨਹੀਂ ਦਿੱਤੀ। ਵਰਣਨਯੋਗ ਹੈ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸਾਊਦ ਅਲ ਫੈਸਲ ਨੇ ਕਿਹਾ ਸੀ ਕਿ ਯਮਨ ‘ਚ ਜੇਕਰ ਸ਼ਾਂਤੀਪੂਰਵਰ ਹੱਲ ਨਹੀਂ ਨਿਕਲਦਾ ਹੈ ਤਾਂ ਅਰਬ ਦੇਸ਼ਾਂ ਨੂੰ ਖੇਤਰ ‘ਚ ਵੱਧ ਰਹੇ ਹਮਲਿਆਂ ਦੇ ਖਿਲਾਫ ਜ਼ਰੂਰੀ ਕਦਮ ਉਠਾਉਣੇ ਪੈਣਗੇ।

Facebook Comment
Project by : XtremeStudioz