Close
Menu

ਅਮਰੀਕੀ ਸੀਨੇਟ ਨੇ ਐਨ.ਐਸ.ਏ. ਦਾ ਫੋਨ ਰਿਕਾਰਡ ਸੰਬੰਧੀ ਬਿੱਲ ਰੋਕਿਆ

-- 24 May,2015

ਵਾਸ਼ਿੰਗਟਨ— ਅਮਰੀਕੀ ਕਾਂਗਰਸ ਦੇ ਉੱਚ ਸਦਨ ਸੀਨੇਟ ਨੇ ਉਸ ਬਿੱਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨ.ਐਸ.ਏ) ਦੇ ਟੈਲੀਫੋਨ ਡਾਟਾ ਸੰਕਲਨ ‘ਤੇ ਪਾਬੰਦੀ ਲਗਾਈ ਹੈ। ਸੀਨੇਟ ਦੇ ਇਸ ਕਦਮ ਤੋਂ ਬਾਅਦ ਇਸ ਬਿੱਲ ਦਾ ਭਵਿੱਖ ਯਕੀਨੀ ਹੋ ਗਿਆ ਹੈ, ਜਿਸ ਦੀ ਮਿਆਦ ਇਸ ਮਹੀਨੇ ਦੇ ਅੰਤ ‘ਚ ਖਤਮ ਹੋ ਜਾਵੇਗੀ। ਯੂ.ਐਸ.ਏ. ਫਰੀਡਮ ਐਕਟ ਨਾਂ ਦਾ ਇਹ ਬਿੱਲ ਐਨ.ਐਸ.ਏ. ਨੂੰ ਟੈਲੀਫੋਨ ਡਾਟਾ ਦਾ ਸੰਗ੍ਰਹਿ ਕਰਨ ਤੋਂ ਰੋਕੇਗਾ।
ਹਾਲਾਂਕਿ ਇਸ ਸੁਰੱਖਿਆ ਏਜੰਸੀ ਕੋਲ ਟੈਲੀਫੋਨ ਕੰਪਨੀਆਂ ਦੇ ਰਿਕਾਰਡ ਖੰਘਾਲਣ ਦਾ ਅਧਿਕਾਰ ਹੋਵੇਗਾ। ਸੀਨੇਟ ‘ਚ ਬਿੱਲ ਨੂੰ ਪਾਸ ਕਰਨ ਲਈ 60 ਵੋਟਾਂ ਦੀ ਲੋੜ ਸੀ ਪਰ ਤਿੰਨ ਵੋਟਾਂ ਘੱਟ ਰਹਿ ਜਾਣ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਰਾਸ਼ਟਰਪਤੀ ਬਰਾਕ ਓਬਾਮਾ, ਦੇਸ਼ ਦੇ ਚੋਟੀ ਦੇ ਕਾਨੂੰਨੀ ਅਤੇ ਖੁਫੀਆ ਅਧਿਕਾਰੀਆਂ ਵੱਲੋਂ ਸਮਰਥਿਤ ਇਹ ਬਿੱਲ ਪਿਛਲੇ ਮਹੀਨੇ ਪ੍ਰਤੀਨਿਧੀ ਸਭਾ ‘ਚੋਂ ਭਾਰੀ ਵੋਟਾਂ ਨਾਲ ਪਾਸ ਹੋ ਗਿਆ ਸੀ।
ਪ੍ਰਤੀਨਿਧੀ ਸਭਾ ‘ਚ ਇਸ ਦੇ ਪਖ ‘ਚ 338 ਵੋਟਾਂ ਪਈਆਂ ਸਨ, ਜਦੋਂਕਿ ਵਿਰੋਧ ‘ਚ ਸਿਰਫ 88 ਵੋਟਾਂ ਪਈਆਂ ਹਨ। ਪੈਟ੍ਰਿਅਟ ਐਕਟ ਦੀ ਸਮਾਂ ਮਿਆਦ ਵਧਾਉਣ ਦੀ ਕੋਸ਼ਿਸ਼ ਵੀ ਸੀਨੇਟ ਨੇ ਨਾਮਨਜ਼ੂਰ ਕਰ ਦਿੱਤੀ, ਜੋ ਪਹਿਲਾਂ ਤੋ ੰਹੀ ਐਨ.ਐਸ.ਏ. ਨੂੰ ਜਸੂਸੀ ਪ੍ਰੋਗਰਾਮ ਦਾ ਅਧਿਕਾਰ ਦੇ ਰੱਖਿਆ ਹੈ। ਕਾਂਗਰਸ ਦੇ ਦੋਹਾਂ ਸਦਨਾਂ ‘ਚ ਮਤਭੇਦ ਕਾਰਨ ਅਮਰੀਕੀ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।

Facebook Comment
Project by : XtremeStudioz