Close
Menu

ਅਮਰੀਕੀ ਸੈਨੇਟਰਾਂ ਨੇ ਮੰਗਿਆ ਮਲਾਲਾ ਲਈ ਇਨਸਾਫ

-- 01 July,2015

ਵਾਸ਼ਿੰਗਟਨ— ਅਮਰੀਕਾ ਦੇ ਦੋ ਸੀਨੀਅਰ ਸੈਨੇਟਰਾਂ ਨੇ ਨੋਬਲ ਪੁਰਸਕਾਰ ਨਾਲ ਸਨਮਾਨਤ ਮਲਾਲਾ ਯੂਸੁਫਜ਼ਈ ਲਈ ਪਾਕਿਸਤਾਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮਲਾਲਾ ਯੂਸੁਫਜ਼ਈ ‘ਤੇ ਹਮਲੇ ਤੋਂ ਬਾਅਦ ਜੇਲ੍ਹ ਵਿਚ ਬੰਦ ਕੀਤੇ ਗਏ 10 ‘ਚੋਂ ਅੱਠ ਲੋਕਾਂ ਨੂੰ ਬਰੀ ਕਰਨ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਾਕਿਸਤਾਨ ਨੂੰ ਮਲਾਲਾ ਦੇ ਦੋਸ਼ੀਆਂ ਨੂੰ ਨਿਆਂਇਕ ਦਾਇਰੇ ਵਿਚ ਲਿਆਉਣ ਨੂੰ ਕਿਹਾ ਹੈ।
ਸੈਨੇਤਰਾ ਮਾਰਕੋ ਰਬਿਓ ਅਤੇ ਬਾਰਬਰਾ ਬਾਕਸਰ ਨੇ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਜਲੀਲ ਅੱਬਾਸ ਜਿਲਾਨੀ ਨੂੰ ਇਕ ਚਿੱਠੀ ਲਿਖ ਕੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਭਿਆਨਕ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਪਾਰਦਰਸ਼ੀ ਅਤੇ ਜਨਤਕ ਤਰੀਕੇ ਨਾਲ ਦੁੱਗਣੀਆਂ ਕਰਨ।
ਸੈਨੇਟਰਾਂ ਨੇ 29 ਜੂਨ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਪਾਕਿਸਤਾਨ ਅਧਿਕਾਰੀਆਂ ਨੇ ਬੀਤੇ ਅਪ੍ਰੈਲ ਮਹੀਨੇ ਵਿਚ ਇਕ ਗੁਪਤ ਸੁਣਵਾਈ ਤੋਂ ਬਾਅਦ ਮਲਾਲਾ ਦੇ ਖਿਲਾਫ ਕੀਤੇ ਗਏ ਹਮਲਾ ਮਾਮਲੇ ਵਿਚ ਸਾਰੇ 10 ਸ਼ੱਕੀ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ 25 ਸਾਲ ਦੀ ਸਜ਼ਾ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ 10 ਲੋਕਾਂ ਦੇ ਖਿਲਾਫ ਮਾਮਲਿਆਂ ਦੀ ਸੁਣਵਾਈ ਵਿਚ ਪਾਰਦਰਸ਼ਿਤਾ ਦੀ ਕਮੀ ਪਾਈ ਗਈ।

Facebook Comment
Project by : XtremeStudioz