Close
Menu

ਅਮਰੀਕੀ ਸੈਨੇਟਰ ਜੌਹਨ ਮੈਕੇਨ ਦਾ ਦੇਹਾਂਤ

-- 27 August,2018

ਨਿਊਯਾਰਕ, 27 ਅਗਸਤ
ਅਮਰੀਕੀ ਸੈਨੇਟਰ ਤੇ ਵੀਅਤਨਾਮ ਜੰਗ ਦੇ ਯੋਧੇ ਜੌਹਨ ਮੈਕੇਨ ਦਾ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਮੈਕੇਨ ਛੇ ਵਾਰ ਐਰੀਜ਼ੋਨਾ ਤੋਂ ਸੈਨੇਟਰ ਰਹੇ। ਉਹ ਦਿਮਾਗ ਦੇ ਕੈਂਸਰ ਤੋਂ ਪੀੜਤ ਸਨ ਤੇ ਉਹ 2017 ਤੋਂ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਮੈਕੇਨ ਦਾ ਬੀਤੇ ਦਿਨ ਸ਼ਾਮ 4.28 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਆਪਣਾ ਕੈਂਸਰ ਦਾ ਇਲਾਜ ਕਰਾਉਣਾ ਬੰਦ ਕਰ ਦਿੱਤਾ ਸੀ। ਵੀਅਤਨਾਮ ਜੰਗ ਸਮੇਂ ਮੈਕੇਨ ਨੂੰ ਪੰਜ ਸਾਲ ਜੇਲ੍ਹ ’ਚ ਗੁਜ਼ਾਰਨੇ ਪਏ ਸਨ। ਮੈਕੇਨ ਦੀ ਪਤਨੀ ਸਿੰਡੀ ਮੈਕੇਨ ਨੇ ਕਿਹਾ, ‘ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇੱਕ ਜ਼ਿੰਦਾਦਿਲ ਇਨਸਾਲ ਨਾਲ ਜ਼ਿੰਦਗੀ ਦੇ 38 ਵਰ੍ਹੇ ਬਿਤਾਏ। ਉਹ ਸਾਰੀ ਜ਼ਿੰਦਗੀ ਆਪਣੀਆਂ ਸ਼ਰਤਾਂ ’ਤੇ ਜਿਉਂਦੇ ਰਹੇ।’ ਆਖਰੀ ਸਮੇਂ ਮੈਕੇਨ ਕੋਲ ਉਨ੍ਹਾਂ ਦੇ ਪਰਿਵਾਰ ਮੈਂਬਰ ਤੇ ਹੋਰ ਨਜ਼ਦੀਕੀ ਹੀ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, ‘ਅਸੀਂ ਸਾਰੇ ਉਨ੍ਹਾਂ ਦੇ ਕਰਜ਼ਦਾਰ ਹਾਂ।’ ਮੈਕੇਨ 2008 ਦੀਆਂ ਰਾਸ਼ਟਰਪਤੀ ਚੋਣਾਂ ’ਚ ਓਬਾਮਾ ਤੋਂ ਹਾਰ ਗਏ ਸਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਕੇਨ ਲਈ ਉਨ੍ਹਾਂ ਦੇ ਦਿਲ ’ਚ ਬਹੁਤ ਇੱਜ਼ਤ ਹੈ। ਮੈਕੇਨ ਦੇ ਦੇਹਾਂਤ ’ਤੇ ਵੱਖ ਵੱਖ ਸਿਆਸੀ ਆਗੂਆਂ ਨੇ ਦੁੱਖ ਜ਼ਾਹਿਰ ਕੀਤਾ ਹੈ। 

Facebook Comment
Project by : XtremeStudioz