Close
Menu

ਅਮਰੀਕੀ ਸੈਨੇਟਰ ਨੇ ਚੁੱਕਿਆ ਕੈਨੇਡੀਅਨ ਨਿਊਕਲੀਅਰ ਵੇਸਟ ਨੂੰ ਠਿਕਾਣੇ ਲਗਾਉਣ ‘ਤੇ ਇਤਰਾਜ਼

-- 11 August,2015

ਡੇਟ੍ਰੌਏਟ: ਮਿਸ਼ੀਗਨ ਤੋਂ ਮੈਂਬਰ ਆਫ਼ ਕਾਂਗਰਸ ਨੇ ਸੋਮਵਾਰ ਨੂੰ ਦਿੱਤੇ ਬਿਆਨ ਵਿਚ ਐਲਾਨ ਕੀਤਾ ਹੈ ਕਿ ਲੇਕ ਹੂਰੋਂ ਦੇ ਕਿਨਾਰੇ ‘ਤੇ ਕੈਨੇਡੀਅਨ ਨਿਊਕਲੀਅਰ ਦੇ ਵੇਸਟ ਨੂੰ ਦਫ਼ਨਾਊਣ ਤੋਂ ਫ਼ੌਰਨ ਰੋਕਣ ਦੀ ਲੋੜ ਹੈ। ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਇਕ ਅਜੰਸੀ ਰਾਹੀਂ ਕੀਤੀ ਗਈ ਇਕ ਸਟੱਡੀ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਅਜਿਹਾ ਕਰਨ ਨਾਲ ਦੋਵੇਂ ਦੇਸ਼ਾਂ ਦੀਆਂ ਸੀਮਾਵਾਂ ਨਾਲ ਲੱਗਦੇ ਇਲਾਕੇ ਦੇ ਪਾਣੀ ਵਿਚ ਗੜਬੜੀ ਪੈਦਾ ਹੋਵੇਗੀ, ਜੋ ਇੱਥੇ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ।

ਡੈਮੋਕ੍ਰੈਟਿਕ ਸੈਨੇਟਰਾਂ ਡੈਬੀ ਸਟੇਬਨਾਓ ਅਤੇ ਗੈਰੀ ਪੀਟਰਜ਼ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਕ ਅਜਿਹੇ ਕਾਨੂੰਨ ਲਿਆਂਦਾ ਜਾਵੇਗਾ ਜਿਸ ਰਾਹੀਂ ਇਸ ਮਾਮਲੇ ਨਾਲ ਸੰਬੰਧਿਤ ਚੱਲ ਰਹੀ ਖੋਜ ਦੇ ਪੂਰੇ ਹੋਣ ਤੱਕ ਅਮਰੀਕੀ ਸਰਕਾਰ ਕੈਨੇਡੀਅਨ ਸਰਕਾਰ ਨੂੰ ਲੇਕ ਹੂਰੋਂ ਕਿਨਾਰੇ ਨਿਊਕਲੀਅਰ ਵੇਸਟ ਨੂੰ ਦਫ਼ਨਾਉਣ ਤੋਂ ਰੋਕ ਸਕੇਗੀ। ਇਕ ਹੋਰ ਸੈਨੇਟਰ ਵੱਲੋਂ ਵੀ ਇਸ ਗੱਲ ਦਾ ਸਮਰਥਨ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਇਸ ਕਾਨੂੰਨ ਨੂੰ ਬਣਾਉਣ ਦੀ ਮੰਗ ਹਾਊਸ ਵਿਚ ਰੱਖੀ ਜਾਵੇਗੀ।

ਇਸ ਮੁੱਦੇ ਵਿਚ ਹਾਮੀ ਭਰਨ ਵਾਲੇ ਇਕ ਲੀਡਰ ਨੇ ਬਿਆਨ ਦਿੱਤਾ ਹੈ ਕਿ ਓਂਟਾਰੀਓ ਪਾਵਰ ਜਨਰੇਸ਼ਨ ਵੱਲੋਂ ਪੇਸ਼ ਕੀਤਾ ਗਿਆ ਪ੍ਰਪੋਜ਼ਲ, ਜਿਸ ਵਿਚ 7.1 ਮਿਲੀਅਨ ਕਿਊਬਿਕ ਫ਼ੁਟ ਰੇਡੀਓ ਐਕਟਿਵ ਵੇਸਟ ਨੂੰ ਇਸ ਥਾਂ ਦਫ਼ਨਾਏ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਹ ਆਪਣੇ ਆਪ ਵਿਚ ਹੀ ਕੈਨੇਡਾ ਅਤੇ ਅਮਰੀਕਾ, ਦੋਵੇਂ ਦੇਸ਼ਾਂ ਲਈ ਇਕ ਮੁਸੀਬਤ ਖੜੀ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਥਾਂ ‘ਤੇ ਨਿਊਕਲੀਅਰ ਵੇਸਟ ਨੂੰ ਦਫ਼ਨਾਏ ਜਾਣ ‘ਤੇ ਸਵਾਲ ਉੱਠ ਚੁੱਕੇ ਹਨ। ਪਰ ਹਾਲ ਦੀ ਘੜੀ ਸਰਕਾਰ ਵੱਲੋਂ ਕਰਵਾਈ ਗਈ ਸਟੱਡੀ ਮੁਤਾਬਕ ਇਸ ਜਗ੍ਹਾ ਨਿਊਕਲੀਅਰ ਵੇਸਟ ਨੂੰ ਦਫ਼ਨਾਏ ਜਾਣ ਨਾਲ ਕਿਸੇ ਪ੍ਰਕਾਰ ਦਾ ਕੋਈ ਖਤਰਾ ਵਿਗਿਆਨੀਆਂ ਅਤੇ ਜਾਂਚ ਅਧਿਕਾਰੀਆਂ ਸਾਹਮਣੇ ਨਹੀਂ ਆਇਆ ਹੈ।

Facebook Comment
Project by : XtremeStudioz