Close
Menu

ਅਮਿਤਾਭ ਦੇ ਬਿਆਨ ਨਾਲ ਵਧ ਸਕਦੀਆਂ ਹਨ ਟਾਈਟਲਰ ਦੀਆਂ ਮੁਸ਼ਕਿਲਾਂ

-- 04 June,2015

ਨਵੀਂ ਦਿੱਲੀ, 4 ਜੂਨ -’84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ | ਹੁਣ ਇਕ ਨਵਾਂ ਬਿਆਨ ਸਾਹਮਣੇ ਆਇਆ ਹੈ | ਇਹ ਬਿਆਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਹੈ ਜੋ ਉਨ੍ਹਾਂ ਨੇ ਸੀ. ਬੀ. ਆਈ. ਨੂੰ 15 ਜੂਨ, 2013
ਨੂੰ ਦਿੱਤਾ ਸੀ | ਮਾਮਲੇ ਦੀ ਸੁਣਵਾਈ ਦੌਰਾਨ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਦੀ ਹੱਤਿਆ ਸਮੇਂ ਦੰਗੇ ਭੜਕਾਉਣ ਦੇ ਮਾਮਲੇ ‘ਚ ਦੋਸ਼ੀ ਰਹੇ ਟਾਈਟਲਰ ਕਿਥੇ ਸਨ, ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਜਦੋਂ ਕਿ ਟਾਈਟਲਰ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਦੰਗਾ ਭੜਕਣ ਸਮੇਂ ਉਹ ਅਮਿਤਾਭ ਬੱਚਨ ਨਾਲ ਸਨ | ਅਜਿਹੇ ‘ਚ ਇਹ ਬਿਆਨ ਟਾਈਟਲਰ ਦੇ ਦਾਅਵੇ ਦੇ ਿਖ਼ਲਾਫ਼ ਜਾਂਦਾ ਹੈ | ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਅਮਿਤਾਭ ਨੇ ਸੀ.ਬੀ.ਆਈ. ਨੂੰ ਕਿਹਾ ਕਿ ਇਕ ਨਵੰਬਰ, 1984 ਨੂੰ ਮੈਂ ਇੰਦਰਾ ਗਾਂਧੀ ਦੇ ਮਿ੍ਤਕ ਸਰੀਰ ਕੋਲ ਤੀਨ ਮੂਰਤੀ ਭਵਨ ‘ਚ ਮੌਜੂਦ ਸੀ | ਮੈਨੂੰ ਨਹੀਂ ਪਤਾ ਕਿ ਟਾਈਟਲਰ ਕਿਥੇ ਸੀ |

Facebook Comment
Project by : XtremeStudioz