Close
Menu

ਅਮਿਤਾਭ ਬੱਚਨ ਦੇ ਘਰ ਦੇ ਬਾਹਰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

-- 28 February,2017
ਮੁੰਬਈ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਜੁਹੂ ਸਥਿਤ ਬੰਗਲੇ ਨੇੜੇ ਸੋਮਵਾਰ ਨੂੰ ਸੰਘਵੀ ਹਾਈਸਕੂਲ ਦੇ ਬਾਹਰ ਖ਼ੜ੍ਹੀਆਂ ਤਿੰਨ ਗੱਡੀਆਂ ‘ਚ ਅੱਗ ਲੱਗ ਗਈ। ਸੂਤਰਾਂ ਅਨੁਸਾਰ ਕਾਰ ਡਰਾਈਵਰ ਬੱਚਿਆਂ ਨੂੰ ਸਕੂਲ ‘ਚ ਛੱਡਣ ਗਿਆ ਸੀ, ਉਸ ਸਮੇਂ ਅਚਾਨਕ ਕਾਰ ‘ਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਪਹਿਲੀ ਕਾਰ ‘ਚ ਅੱਗ ਲੱਗਣ ਦੇ ਬਾਅਦ ਕੋਲ ਹੀ ਖੜੀਆਂ ਦੋ ਹੋਰ ਗੱਡੀਆਂ ਵੀ ਅੱਗ ਦੀ ਚਪੇਟ ‘ਚ ਆ ਗਈਆਂ।
ਹਾਲਾਂਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਅਤੇ ਗੱਡੀਆਂ ਨਾਲ ਆਏ ਸਾਰੇ ਕਰਮਚਾਰੀਆਂ ਨੇ ਸਮੇਂ ਰਹਿੰਦੇ ਘਟਨਾ ਵਾਲੀ ਜਗ੍ਹਾਂ ‘ਤੇ ਪੁੱਜ ਕੇ ਅੱਗ ਨੂੰ ਕਾਬੂ ‘ਚ ਕੀਤਾ। ਅੱਗ ਦੀ ਇਸ ਘਟਨਾ ‘ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਆਈ ਹੈ। ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਵੀ ਅੱਜੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।
Facebook Comment
Project by : XtremeStudioz