Close
Menu

ਅਮਿਤਾਭ ਬੱਚਨ ਭਾਰਤ ਦੇ ਮਹਾਨ ਕਲਾਕਾਰਾਂ ‘ਚੋਂ ਇਕ ਹੈ : ਰਿਸ਼ੀ ਕਪੂਰ

-- 19 January,2017

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਅਮਿਤਾਭ ਬੱਚਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੇ ਮਹਾਨ ਕਲਾਕਾਰਾਂ ‘ਚੋਂ ਇਕ ਦੱਸਿਆ ਹੈ। ਅਭਿਨੇਤਾ ਨੇ 70 ਅਤੇ 80 ਦੇ ਦਹਾਕੇ ਨੂੰ ਯਾਦ ਕਰਦੇ ਹੋਏ ਕਿਹਾ ਕਿ, ”ਬੱਚਨ ਆਪਣੇ ਸਮੇਂ ‘ਚ ਦਮਦਾਰ ਅਭਿਨੈ ਦਾ ਸਬੂਤ ਸਨ ਅਤੇ ਉਹ ਆਪ ਅਤੇ ਉਨ੍ਹਾਂ ਦੇ ਹੋਰ ਸਹਿ-ਕਲਾਕਾਰ ਮੈਗਾਸਟਾਰ ਦੇ ਨਕਸ਼ੇ ਕਦਮ ‘ਤੇ ਤੁਰਨ ਦੀ ਕੋਸ਼ਿਸ਼ ਕਰਦੇ ਸਨ। 64 ਸਾਲਾਂ ਦੇ ਅਭਿਨੇਤਾ ਰਿਸ਼ੀ ਕਪੂਰ ਨੇ ਕਿਹਾ ਕਿ ਦੇਸ਼ ‘ਚ ਸਾਡੇ ਕੋਲ ਜੋ ਮਹਾਨ ਕਲਾਕਾਰ ਹਨ, ਅਮਿਤਾਭ ਬੱਚਨ ਉਨ੍ਹਾਂ ‘ਚੋਂ ਇਕ ਹੈ। ਉਨ੍ਹਾਂ 70 ਦੇ ਸ਼ੁਰੂਆਤੀ ਦਹਾਕੇ ‘ਚ ਐਕਸ਼ਨ ਦਾ ਟਰੈਂਡ ਹੀ ਬਦਲ ਦਿੱਤਾ। ਇਸ ਕਾਰਨ ਉਸ ਸਮੇਂ ਬਹੁਤ ਸਾਰੇ ਅਭਿਨੇਤਾ ਬੇਰੁਜ਼ਗਾਰ ਹੋ ਗਏ ਸਨ।”

Facebook Comment
Project by : XtremeStudioz