Close
Menu

ਅਮਿਤ ਸ਼ਾਹ ਦਾ ਘਿਰਾਓ ਕਰੇਗੀ ਪੰਜਾਬ ਕਾਂਗਰਸ

-- 26 December,2014

amit shahਚੰਡੀਗੜ੍ਹ, ਪੰਜਾਬ ਭਾਜਪਾ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਨਸ਼ਿਆਂ ਦੇ ਮੁੱਦੇ ਉਪਰ ਦੋਹਰੀ ਭੂਮਿਕਾ ਨਿਭਾਉਣ ਕਾਰਨ ਕਾਂਗਰਸ ਨੇ ਅੱਜ ਫੈਸਲਾ ਲਿਆ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ 12 ਜਨਵਰੀ ਨੂੰ ਰਾਜ ਵਿੱਚ ਆਉਣ ‘ਤੇ ਘਿਰਾਓ ਕੀਤਾ ਜਾਵੇਗਾ। ਕਾਂਗਰਸ ਵਿਧਾਇਕਾਂ ਜਿਨ੍ਹਾਂ ਨੇ ਇਹ ਫੈਸਲਾ ਲਿਆ, ਉਨ੍ਹਾਂ ਵਿੱਚ ਗੁਰਕੀਰਤ ਸਿੰਘ ਕੋਟਲੀ, ਲਾਲ ਸਿੰਘ, ਪਰਮਿੰਦਰ ਸਿੰਘ ਪਿੰਕੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸ਼ਾਮਲ ਸਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਕ ਪਾਸੇ ਭਾਜਪਾ ਨੇ 12 ਜਨਵਰੀ ਨੂੰ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦਾ ਪੋ੍ਰਗਰਾਮ ਉਲੀਕਿਆ ਹੈ ਪ੍ਰੰਤੂ ਦੂਜੇ ਪਾਸੇ ਇਕ ਅਕਾਲੀ ਮੰਤਰੀ ਦੇ ਨਸ਼ਾ ਸਮਗਲਰਾਂ ਨਾਲ ਸਬੰਧਾਂ ਅਤੇ ਕੁਝ ਦਹਿਸ਼ਤਗਰਦਾਂ ਦੇ ਭਾਜਪਾ ਦੇ ਸੂਬਾਈ ਸੀਨੀਅਰ ਆਗੂ ਦੇ ਸਟਾਫ਼ ਨਾਲ ਸਬੰਧਾਂ ਬਾਰੇ ਵੱਖ ਵੱਖ ਸਟੈਂਡ ਹਨ।
ਕਾਂਗਰਸੀ ਆਗੂਆਂ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਦੇ ਨਿੱਜੀ ਸਟਾਫ਼ ਦੇ ਸਮਗਲਰਾਂ ਨਾਲ ਸਬੰਧਾਂ  ਦਾ ਫਿਰੋਜ਼ਪੁਰ ਦੇ ਇਕ ਡੀਐਸਪੀ ਨੇ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ। ਵਿਧਾਇਕ ਪਰਮਿੰਦਰ ਸਿੰਘ ਨੇ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਮਲ ਸ਼ਰਮਾ ਦੇ ਪੀਏ ਜਿੰਮੀ ਸੰਧੂ ਤੇ ਉਨ੍ਹਾਂ ਦੇ ਓਐਸਡੀ ਅਮਰਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਛਿੰਦਾ ਦਾ ਫਿਰੋਜ਼ਪੁਰ ਜੇਲ੍ਹ ਵਿੱਚੋਂ ਰਿਹਾਅ ਹੋਣ ਸਮੇਂ ਸਵਾਗਤ ਕੀਤਾ ਸੀ। ਛਿੰਦੇ ਨੂੰ ਨਸ਼ੀਲੇ ਪਦਾਰਥਾਂ  ਦੀ ਸਮਗÇਲੰਗ ਤੇ ਨਕਲੀ ਕਰੰਸੀ ਦੇ ਦੋਸ਼ਾਂ ਹੇਠ ਸਜ਼ਾ ਹੋਈ ਸੀ। ਪੰਜਾਬ ਦੇ ਖ਼ੁਫੀਆ ਵਿਭਾਗ  ਨੇ ਵੀ ਇਕ ਰਿਪੋਰਟ ਪੇਸ਼ ਕੀਤੀ ਸੀ, ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਮੂਲੋਂ ਹੀ ਨਕਾਰਦਿਆਂ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਕੋਝੀ ਸਿਆਸੀ ਸਾਜ਼ਿਸ਼ ਰਚੀ ਗਈ ਹੈ। ਕਾਂਗਰਸ ਵਿਧਾਇਕਾਂ ਨੇ ਸਰਹੱਦੀ ਰਾਜ ਵਿੱਚ ਨਸ਼ਿਆਂ ਦੀ ਸਮਗÇਲੰਗ ਸਬੰਧੀ ਸਚਾਈ ਸਾਹਮਣੇ ਲਿਆਉਣ ਲਈ ਕੇਂਦਰ ਕੋਲੋਂ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਵੀ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਸੀ।

Facebook Comment
Project by : XtremeStudioz