Close
Menu

ਅਮੇਠੀ: ਸਿਮ੍ਰਿਤੀ ਈਰਾਨੀ ਨੇ ਕਾਂਗਰਸ ‘ਤੇ ਲਗਾਇਆ 65 ਏਕੜ ਜ਼ਮੀਨ ਹੜੱਪਣ ਦਾ ਇਲਜ਼ਾਮ

-- 24 August,2015

ਅਮੇਠੀ, ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਸਿਮ੍ਰਿਤੀ ਈਰਾਨੀ ਐਤਵਾਰ ਨੂੰ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ‘ਚ ਕਾਂਗਰਸ ‘ਤੇ ਜੰਮ ਕੇ ਵਰ੍ਹੀ। ਉਨ੍ਹਾਂ ਨੇ ਕਾਂਗਰਸ ‘ਤੇ 60 – 65 ਏਕੜ ਜ਼ਮੀਨ ਦੇ ਘੋਟਾਲੇ ਦਾ ਇਲਜ਼ਾਮ ਵੀ ਲਗਾਇਆ। ਈਰਾਨੀ ਨੇ ਕਿਹਾ ਕਿ ਅਮੇਠੀ ਦੇ ਲੋਕਾਂ ਤੋਂ ਸਮਰਾਟ ਸਾਈਕਲ ਕੰਪਨੀ ਲਈ 60 – 65 ਏਕੜ ਜ਼ਮੀਨ ਲਈ ਗਈ ਸੀ, ਜੋ ਇਸ ਸਾਲ 24 ਫਰਵਰੀ ਨੂੰ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਦੇ ਨਾਮ ‘ਤੇ ਟਰਾਂਸਫ਼ਰ ਕਰ ਦਿੱਤੀ ਗਈ। ਉਨ੍ਹਾਂ ਦੇ ਮੁਤਾਬਕ, ਜ਼ਮੀਨ ਅਮੇਠੀ ਦੇ ਲੋਕਾਂ ਨੇ ਇਸ ਲਈ ਦਿੱਤੀ ਸੀ, ਤਾਂਕਿ ਸਾਈਕਲ ਫ਼ੈਕਟਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ।

Facebook Comment
Project by : XtremeStudioz