Close
Menu

ਅਰਚਨਾ ਨੂੰ ਓਮਾਨ ਓਪਨ ਵਿੱਚ ਚਾਂਦੀ ਦਾ ਪਹਿਲਾ ਤਗ਼ਮਾ; ਸਤਿਅਨ ਨੇ ਜਿੱਤੀ ਕਾਂਸੀ

-- 25 March,2019

ਮਸਕਟ, 25 ਮਾਰਚ
ਜੀ ਸਤਿਅਨ ਨੇ ਅੱਜ ਆਈਟੀਟੀਐਫ ਚੈਲੰਜ ਪਲੱਸ ਓਮਾਨ ਓਪਨ ਦੇ ਪੁਰਸ਼ ਸਿੰਗਲਜ਼ ਸੈਮੀ ਫਾਈਨਲ ਵਿੱਚ ਸਵੀਡਨ ਦੇ ਮਾਟਿਆਸ ਫਲੈਕ ਖ਼ਿਲਾਫ਼ ਪਸੀਨਾ ਵਹਾਇਆ, ਪਰ ਉਹ ਸਫਲ ਨਹੀਂ ਹੋ ਸਕਿਆ ਅਤੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮਾਟਿਆਸ ਫਲੈਕ ਤੋਂ ਚੌਥਾ ਦਰਜਾ ਪ੍ਰਾਪਤ ਸਤਿਅਨ 8-11, 11-7, 9-11, 11-9, 9-11, 11-9, 10-12 ਨਾਲ ਹਾਰ ਗਿਆ। ਦੂਜੇ ਪਾਸੇ ਅਰਚਨਾ ਕਾਮਤ ਦਾ ਆਈਟੀਟੀਐਫ ਚੈਲੰਜਰ ਓਮਾਨ ਓਪਨ ਵਿੱਚ ਸ਼ਾਨਦਾਰ ਸਫ਼ਰ ਅੰਡਰ-21 ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਸਿੱਧੇ ਗੇਮ ਵਿੱਚ ਹਾਰ ਕੇ ਖ਼ਤਮ ਹੋ ਗਿਆ। ਉਹ ਸ਼ਨਿੱਚਰਵਾਰ ਨੂੰ ਜਾਪਾਨ ਦੀ ਸੀਨੀਅਰ ਦਰਜਾ ਪ੍ਰਾਪਤ ਸਾਤਸੁਕੀ ਓਡੋ ਤੋਂ 7-11, 8-11, 6-11 ਨਾਲ ਹਾਰ ਗਈ। ਇਸ ਨਾਲ ਇਹ ਭਾਰਤੀ ਖਿਡਾਰਨ ਆਪਣੇ ਪਹਿਲੇ ਵੱਡੇ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਿੱਚ ਸਫਲ ਰਹੀ।
ਜਨਵਰੀ ਵਿੱਚ ਕਟਕ ਵਿੱਚ ਕੌਮੀ ਮਹਿਲਾ ਟੇਬਲ ਟੈਨਿਸ ਸਿੰਗਲਜ਼ ਖ਼ਿਤਾਬ ਜਿੱਤਣ ਮਗਰੋਂ ਇਹ ਉਸ ਦਾ ਵੱਡਾ ਟੂਰਨਾਮੈਂਟ ਸੀ। ਕੁਆਰਟਰ ਫਾਈਨਲ ਵਿੱਚ ਸਤਿਅਨ ਨੇ ਫਰਾਂਸ ਦੇ ਇਮੈਨੁਅਲ ਲੈਬੇਸਨ ਦੀ ਚੁਣੌਤੀ 4-1 ਨਾਲ ਹਰਾ ਕੇ ਖ਼ਤਮ ਕੀਤੀ ਸੀ। ਰਾਊਂਡ 16 ਵਿੱਚ ਉਸ ਨੇ ਐਂਥਨੀ ਅਮਲਰਾਜ ਨੂੰ 4-1 ਨਾਲ ਮਾਤ ਦਿੱਤੀ ਸੀ। ਇੱਕ ਹੋਰ ਭਾਰਤੀ ਅਚਿੰਤ ਸ਼ਰਤ ਕਮਲ ਰਾਊਂਡ 16 ਵਿੱਚ ਕ੍ਰੋਏਸ਼ੀਆ ਦੇ ਪੁਕਾਰ ਤੈਮਿਸਲੋਵ ਤੋਂ 1-4 ਨਾਲ ਹਾਰ ਕੇ ਬਾਹਰ ਹੋ ਗਿਆ।

Facebook Comment
Project by : XtremeStudioz