Close
Menu

ਅਰਜਨਟੀਨਾ ‘ਚ ਮੈਰਾਡੋਨਾ ਦੀ ਮੂਰਤੀ ਦੀ ਹੋਈ ਘੁੰਡ ਚੁਕਾਈ

-- 01 November,2018

ਬਿਊਨਰਸ ਆਇਰਸ : ਅਰਜਨਟੀਨਾ ਨੇ ਬੁੱਧਵਾਰ ਨੂੰ ਮਹਾਨ ਫੁੱਟਬਾਲਰ ਡਿਏਗੋ ਮੈਰਾਡੋਨਾ ਦੇ 58ਵੇਂ ਜਨਮਦਿਨ ਦਾ ਜਸ਼ਨ ਮਨਾਉਂਦੇ ਹੋਏ ਉਸ ਦੀ ਪਹਿਲੀ ਕਾਂਸੀ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ। ਇਸ ਮੂਰਤੀ ਵਿਚ ਇੰਗਲੈਂਡ ਖਿਲਾਫ ਉਸ ਦੇ ਕੀਤੇ ਗੋਲ ਨੂੰ ਦਿਖਾਇਆ ਗਿਆ ਹੈ ਜੋ 20ਵੀਂ ਸਦੀ ਦਾ ਸਰਵਸ੍ਰੇਸ਼ਠ ਗੋਲ ਚੁਣਿਆ ਗਿਆ ਸੀ। ਮੈਰਾਡੋਨਾ ਦਾ ਜਨਮਦਿਨ 30 ਅਕਤੂਬਰ ਨੂੰ ਸੀ ਪਰ ਮੀਂਹ ਕਾਰਨ ਉਦਘਾਟਨ ਨੂੰ ਇਕ ਦਿਨ ਲਈ ਟਾਲ ਦਿੱਤਾ ਗਿਆ। ਇਹ ਮੂਰਤੀ ਬਿਊਨਰਸ ਆਇਰਸ ਵਿਚ ਅਰਜਨਟਿਨੋਸ ਜੂਨੀਅਰਸ ਕਲੱਬ ਸਟੇਡੀਅਮ ਦੇ ਕੋਲ ਹੈ ਜਿੱਥੇ ਮੈਰਾਡੋਨਾ ਨੇ 1976 ਵਿਚ ਡੈਬਿਊ ਕੀਤਾ ਸੀ। ਇਸ ਦੇ ਇਕ ਦਹਾਕੇ ਬਾਅਦ ਮੈਰਾਡੋਨਾ ਦੀ ਕਪਤਾਨੀ ਵਿਚ ਅਰਜਨਟੀਨਾ ਨੇ 1986 ਦਾ ਵਿਸ਼ਵ ਕੱਪ ਜਿੱਤਿਆ ਅਤੇ ਇਸ ਦੌਰਾਨ ਉਸ ਨੇ ਖੇਡ ਦੇ ਇਤਿਹਾਸ ਦੇ 2 ਗੋਲ ਯਾਦਗਾਰ ਗੋਲ ਵੀ ਕੀਤੇ। ਮੈਰਾਡੋਨਾ ਦਾ ਇਹ ਮੂਰਤੀ 9 ਫੁੱਟ ਦੀ ਹੈ ਜਿਸ ਵਿਚ ਉਸ ਨੇ ਅਰਜਨਟੀਨਾ ਜੂਨੀਅਰਸ ਦੀ ਲਾਲ ਡਰੈੱਸ ਪਾਈ ਹੋਈ ਹੈ। ਕੋਚਿੰਗ ਰੁਝੇਵੇਂ ਕਾਰਨ ਹਾਲਾਂਕਿ ਮੈਰਾਡੋਨਾ ਇਸ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕੇ।

Facebook Comment
Project by : XtremeStudioz