Close
Menu

ਅਰਜਨਟੀਨਾ ਨੇ ਉਰੂਗਵੇ ਨੂੰ ਹਰਾਇਆ

-- 18 June,2015

ਚਿਲੀ,  ਸਰਜੀਓ ਐਗੁਏਰੋ ਦੇ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਪੁਰਾਣੇ ਵਿਰੋਧੀ ਉਰੂਗਵੇ ਨੂੰ 1-0 ਨਾਲ ਹਰਾ ਕੇ ਅਤੇ ਪੈਰਾਗਵੇ ਨੇ ਐਂਟੋਪਾਗਸਤਾ ਵਿਚ ਜਮੈਕਾ ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਵਿਚ ਜ਼ੋਰਦਾਰ ਵਾਪਸੀ ਕੀਤੀ। ਇੰਗਲਿਸ਼ ਪ੍ਰੀਮੀਅਰ ਲੀਗ ਦੇ ਸਟਾਰ ਏਗੁਏਰੋ ਨੇ 56ਵੇਂ ਮਿੰਟ ਵਿਚ ਮੈਨਚੇਸਟਰ ਸਿਟੀ ਟੀਮ ਦੇ ਆਪਣੇ ਸਾਥੀ ਪਾਬਲੋ ਜਬਾਲੇਟਾ ਦੇ ਕ੍ਰਾਸ ‘ਤੇ ਹੈਡਰ ਨਾਲ ਗੋਲ ਕਰਕੇ ਗਰੁੱਪ-ਬੀ ਵਿਚ ਅਰਜਟੀਨਾ ਨੂੰ ਚੋਟੀ ‘ਤੇ ਪਹੁੰਚਾ ਦਿੱਤਾ।  ਇਸ ਹਾਰ ਤੋਂ ਬਾਅਦ 2011 ਦੇ ਚੈਂਪੀਅਨ ਉਰੂਗਵੇ ਨੂੰ ਜੇਕਰ ਆਖਰੀ-8 ਵਿਚ ਜਗ੍ਹਾ ਮਿਲਦੀ ਹੈ ਤਾਂ ਉਸ ਨੂੰ ਆਖਰੀ ਗਰੁੱਪ ਮੈਚ ਵਿਚ ਪੈਰਾਗਵੇ ਨੂੰ ਹਰ ਹਾਲ ਵਿਚ ਹਰਾਉਣਾ ਹੋਵੇਗਾ। ਉਰੂਗਵੇ ਦੀ ਟੀਮ ਹਾਲਾਂਕਿ ਜੇਕਰ ਹਾਰ ਵੀ ਜਾਂਦੀ ਹੈ ਤਾਂ ਵੀ ਉਹ ਤੀਜੇ ਸਥਾਨ ‘ਤੇ ਰਹਿਣ ਵਾਲੀ ਇਕ ਸਰਵਸ੍ਰੇਸਠ ਟੀਮ ਦੇ ਰੂਪ ਵਿਚ ਨਾਕਆਊਟ ਵਿਚ ਪਹੁੰਚ ਸਕਦੀ ਹੈ। ਵਿਸ਼ਵ ਕੱਪ-1930 ਦੇ ਫਾਈਨਲ ਵਿਚ ਪਹੁੰਚੇ ਅਰਜਟੀਨਾ ਤੇ ਉਰੂਗਵੇ ਵਿਚਾਲੇ ਇਹ 199ਵਾਂ ਮੈਚ ਸੀ। ਪਹਿਲੇ ਮੈਚ ਵਿਚ ਪੈਰਾਗਵੇ ਵਿਰੁੱਧ 2-2 ਨਾਲ ਡਰਾਅ ਖੇਡਣ ਵਾਲੀ ਅਰਜਨਟੀਨਾ ਦੀ ਟੀਮ ਨੇ ਪਹਿਲੇ ਹਾਫ ਵਿਚ ਦਬਦਬਾ ਬਣਾਇਆ ਪਰ ਇਸ ਦੇ ਬਾਵਜੂਦ ਉਰੂਗਵੇ ਦੇ ਡਿਫੈਂਸ ਨੂੰ ਤੋੜਨ ਵਿਚ ਉਹ ਨਾਕਾਮ ਰਹੀ। ਅਰਜਨਟੀਨਾ ਨੂੰ ਪਹਿਲੇ ਹਾਫ ਵਿਚ ਗੋਲ ਕਰਨ ਦੇ ਦੋ ਮੌਕੇ ਮਿਲੇ ਪਰ ਟੀਮ ਨੂੰ ਸਫਲਤਾ ਨਹੀਂ ਮਿਲੀ। ਇਸ ਵਿਚਾਲੇ ਬ੍ਰਾਜ਼ੀਲ ਦੇ ਰੈਫਰੀ ਨੇ 38ਵੇਂ ਮਿੰਟ ਵਿਚ ਅਰਜਨਟੀਨਾ ਦੇ ਕੋਚ ਗੇਰਾਰਡੋ ਮਾਰਟਿਨੋ ਨੂੰ ਲਾਲ ਕਾਰਡ ਦਿਖਾਇਆ ਜਿਸ ਤੋਂ ਬਾਅਦ ਤਣਾਅ ਵਧ ਗਿਆ। ਹਾਫ ਤੋਂ ਪਹਿਲਾਂ ਟੀਮ ਅਰਜਨਟੀਨਾ ਦੇ ਜੇਵੀਅਰ ਮਾਸਕੇਰਾਨੋ ਨੂੰ ਦੂਜਾ ਵਾਰ ਕਾਰਡ ਦਿਖਾਇਆ ਗਿਆ। ਦੂਜੇ ਹਾਫ ਵਿਚ ਉਰੂਗਵੇ ਦੇ ਮੈਕਸੀ ਪਰੇਰਾ ਨੇ ਦਮਦਾਰ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਸਰਜੀਓ ਰੋਮੇਰੋ ਨੇ ਨਾਕਾਮ ਕਰ ਦਿੱਤਾ। ਅਰਜਨਟੀਨਾ ਨੇ ਇਸ ਤੋਂ ਬਾਅਦ 56ਵੇਂ ਮਿੰਟ ਵਿਚ ਮੈਚ ਦਾ ਫੈਸਲਾਕੁੰਨ ਗੋਲ ਕੀਤਾ। ਜੇਵੀਅਰ ਪਾਸਟੋਰ ਨੇ ਸ਼ਾਨਦਾਰ ਮੂਵ ਬਣਾਉਂਦੇ ਹੋਏ ਜਬਾਲੇਟਾ ਨੂੰ ਖੱਬੇ ਪਾਸੇ ਤੋਂ ਪਾਸ ਦਿੱਤਾ ਤੇ ਉਸ ਨੇ ਗੋਲਪੋਸਟ ਤੋਂ ਨੇੜੇ ਤੋਂ ਕਾਰਸ ਦਿੱਤਾ, ਜਿਸ ਨੂੰ ਐਗੁਏਰੋ ਨੇ ਗੋਲ ਵਿਚ ਬਦਲ ਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।

Facebook Comment
Project by : XtremeStudioz