Close
Menu

ਅਰਜੁਨ ਐਵਾਰਡ ਲਈ ਰੋਹਿਤ ਦੇ ਨਾਂ ਦੀ ਸਿਫਾਰਿਸ਼

-- 27 April,2015

ਨਵੀਂ ਦਿੱਲੀ- ਬੀਸੀਸੀਆਈ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਨੇ ਅਰਜੁਨ ਐਵਾਰਡ ਲਈ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਂ ਦੀ ਸਿਫਾਰਿਸ਼ ਕੀਤੀ।
ਬੀਸੀਸੀਆਈ ਸਕੱਤਰ ਅਨੁਰਾਗ ਠਾਕੁਰ ਨੇ ਜਾਰੀ ਬਿਆਨ ‘ਚ ਕਿਹਾ ਕਿ ਬੀਸੀਸੀਆਈ ਦੀ ਕਾਰਜਕਾਰੀ ਕਮੇਟੀ ਨੇ ਸਾਲ 2015 ਦੇ ਅਰਜੁਨ ਐਵਾਰਡ ਲਈ ਭਾਰਤੀ ਬੱਲੇਬਾਜ਼ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ।
ਭਾਰਤੀ ਓਪਨਰ 28 ਸਾਲਾਂ ਰੋਹਿਤ ਨੇ 135 ਵਨਡੇ ਮੈਚਾਂ ‘ਚ 4220 ਰਨ ਬਣਾਏ ਹਨ, ਜਿਸ ‘ਚ ਉਸ ਦੀ 264 ਦੌੜਾਂ ਦੀ ਪਾਰੀ ਯਾਦਗਾਰ ਹੈ। ਰੋਹਿਤ ਦੋ ਵਾਰ ਦੋਹਰਾ ਸੈਂਕੜਾ ਬਣਾਉਣ ਦੀ ਕਾਮਯਾਬੀ ਆਪਣੇ ਨਾਂ ਕਰ ਚੁੱਕਾ ਹੈ।

Facebook Comment
Project by : XtremeStudioz