Close
Menu

ਅਰਜੁਨ ਨਾਲ ਰਿਸ਼ਤੇ ਦੀਆਂ ਆ ਰਹੀਆਂ ਅਫਵਾਹਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲੈਂਦੀ ਆਥੀਆ ਸ਼ੈੱਟੀ

-- 20 March,2017

ਮੁੰਬਈ— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਤੇ ਅਭਿਨੇਤਰੀ ਆਥੀਆ ਸ਼ੈੱਟੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਹੀਰੋ'(2015) ਤੋਂ ਕੀਤੀ ਸੀ। ਇਸ ਤੋਂ ਬਾਅਦ ਫਿਲਮ ‘ਮੁਬਾਰਕਾਂ’ ‘ਚ ਅਰਜੁਨ ਕਪੂਰ ਦੇ ਨਾਲ ਨਜ਼ਰ ਆਉਣਗੇ।

ਜ਼ਿਕਰਯੋਗ ਹੈ ਕਿ ਆਥੀਆ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਅਫਵਾਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਹੈ। ਆਥੀਆ ਨੂੰ ਫਿਲਮ ਇੰਡਸਟਰੀ ਨਾਲ ਜੂੜੇ ਦੋ ਸਾਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਹੀ ਪਟਕਥਾ ਮਿਲਨ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਜਦੋਂ ਮੈਨੂੰ ਫਿਲਮ ਮੁਬਾਰਕਾਂ ਮਿਲੀ ਤਾਂ ਮੈਨੂੰ ਲੱਗਾ ਕਿ ਇਸ ਫਿਲਮ ‘ਚ ਕੰਮ ਕਰਨ ‘ਚ ਬਹੁਤ ਮਜ਼ਾ ਆਵੇਗਾ। ਆਥੀਆ ਨੇ ਕਿਹਾ ਕਿ ਮੈਂ ਸਿਰਫ ਇਕ ਹੀ ਫਿਲਮ ਕੀਤੀ ਹੈ ਪਰ ਮੈਨੂੰ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਮਿਲਿਆ ਹੈ। ‘ਮੁਬਾਰਕਾਂ’ ਫਿਲਮ ‘ਚ ਮੈਂ ਇਕ ਸਿੱਧੀ-ਸਾਧੀ, ਮੌਜ਼ ਮਸਤੀ ਕਰਨ ਵਾਲੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹਾਂ। ਇਸ ਫਿਲਮ ‘ਚ ਅਭਿਨੇਤਾ ਅਨਿਲ ਕਪੂਰ, ਅਰਜੁਨ ਕਪੂਰ ਅਤੇ ਇਲੀਆਨਾ ਡਿਕਰੂਜ ਵੀ ਨਜ਼ਰ ਆਉਣਗੇ। 

 
Facebook Comment
Project by : XtremeStudioz