Close
Menu

‘ਅਰਥ ਆਵਰ’ ਲਈ ਪੂਰੇ ਵਿਸ਼ਵ ਵਿਚ ਬੁਝੀਆਂ ਬੱਤੀਆਂ

-- 01 April,2019

ਨਿਊਯਾਰਕ, ਮੌਸਮੀ ਤਬਦੀਲੀ ਬਾਰੇ ਆਲਮੀ ਪੱਧਰ ’ਤੇ ਕਦਮ ਚੁੱਕਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਸ਼ਨਿਚਰਵਾਰ ਨੂੰ ਰਾਤ 8.30 ਵਜੇ (ਅਮਰੀਕੀ ਸਮੇਂ) ਲਾਈਟਾਂ (ਬੱਤੀਆਂ) ਬੰਦ ਕਰ ਕੇ ‘ਅਰਥ ਆਵਰ’ (ਧਰਤੀ ਨੂੰ ਸਮਰਪਿਤ ਇਕ ਘੰਟਾ) ਮਨਾਇਆ ਗਿਆ। ਇਸ ਮੌਕੇ ਸੰਸਾਰ ਜੰਗਲੀ ਜੀਵਨ ਫੰਡ (ਡਬਲਿਊਡਬਲਿਊਐੱਫ) ਨੇ ਵੱਡੀ ਪੱਧਰ ’ਤੇ ਜਾਗਰੂਕਤਾ ਫੈਲਾਉਣ ਤੇ ਕੁਦਰਤੀ ਸਾਧਨਾਂ ਦੀ ਸੋਚ ਸਮਝ ਕੇ ਵਰਤੋਂ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਮੌਕੇ ਜੈਵਿਕ ਬਾਲਣ ਨਾਲ ਕਾਰਬਨ ਗੈਸਾਂ ਦੇ ਵਧਣ ਕਾਰਨ ਆਲਮੀ ਤਪਸ਼ ਵਿਚ ਵਾਧੇ ਬਾਰੇ ਵੀ ਚਰਚਾ ਕੀਤੀ ਗਈ। ‘ਅਰਥ ਆਵਰ’ 2007 ਵਿਚ ਸਿਡਨੀ ’ਚ ਜਾਗਰੂਕਤਾ ਫੈਲਾਉਣ ਦੇ ਮੰਤਵ ਸ਼ੁਰੂ ਕੀਤਾ ਗਿਆ ਸੀ ਤੇ 180 ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਵਿਚ ਲੱਖਾਂ ਲੋਕ ਹਿੱਸਾ ਲੈਂਦੇ ਹਨ। ਐਂਪਾਇਰ ਸਟੇਟ ਬਿਲਡਿੰਗ ਨੇ ਵੀ 8.30 ਵਜੇ ਬੱਤੀਆਂ ਬੰਦ ਕਰ ਕੇ ਅਮਰੀਕਾ ਦੇ ਪੂਰਬੀ ਤੱਟੀ ਸ਼ਹਿਰ ਵਿਚ ਇਸ ਮੁਹਿੰਮ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਹਾਂਗਕਾਂਗ, ਇਟਲੀ, ਸਪੇਨ, ਤਾਇਵਾਨ, ਪੋਲੈਂਡ ਤੇ ਯੂਨਾਨ ਦੇ ਸ਼ਹਿਰਾਂ ਵਿਚ ਵੀ ‘ਅਰਥ ਆਵਰ’ ਲਾਈਟਾਂ ਬੰਦ ਕਰ ਕੇ ਮਨਾਇਆ ਗਿਆ।

Facebook Comment
Project by : XtremeStudioz