Close
Menu

ਅਰੁਣਾਚਲ ਪ੍ਰਦੇਸ਼ ਵਿਚ ਉਪ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਅੱਗ ਲਾਈ

-- 25 February,2019

ਈਟਾਨਗਰ, 25 ਫਰਵਰੀ
ਮੁਜ਼ਾਹਰਾਕਾਰੀਆਂ ਨੇ ਇੱਥੇ ਉਪ ਮੁੱਖ ਮੰਤਰੀ ਚਾਊਨਾ ਮੀਨ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ ਜਦਕਿ ਡੀਸੀ ਦੇ ਦਫ਼ਤਰ ਵਿਚ ਭੰਨ-ਤੋੜ ਕੀਤੀ। ਮੁਜ਼ਾਹਰਾਕਾਰੀ ਛੇ ਵਰਗਾਂ ਦੇ ਲੋਕਾਂ ਨੂੰ ਸਥਾਨਕ ਨਿਵਾਸੀ ਹੋਣ ਦੇ ਸਰਟੀਫਿਕੇਟ ਦੇਣ ਦੀ ਸਿਫਾਰਸ਼ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਹਾਲਾਤ ਦੇ ਮੱਦੇਨਜ਼ਰ ਅਰੁਣਾਚਲ ਪ੍ਰਦੇਸ਼ ਲਈ ਆਈਟੀਬੀਪੀ ਦੀਆਂ ਦਸ ਕੰਪਨੀਆਂ ਹੋਰ ਤਾਿੲਨਾਤ ਕਰ ਦਿੱਤੀਆਂ ਹਨ। ਪੁਲੀਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲੀਸ ਗੋਲੀਬਾਰੀ ਵਿਚ ਜ਼ਖਮੀ ਹੋਏ ਇੱਕ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਜਾਣ ਮਗਰੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸੜਕਾਂ ’ਤੇ ਮਾਰਚ ਕੀਤਾ ਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਮੁਜ਼ਾਹਰਾਕਾਰੀਆਂ ਨੇ ਇੱਥੇ ਨੀਤੀ ਵਿਹਾਰ ਇਲਾਕੇ ਵਿਚ ਕਈ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਪੁਲੀਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਈਟਾਨਗਰ ਪੁਲੀਸ ਥਾਣੇ ਤੇ ਕਈ ਜਨਤਕ ਸੰਪਤੀਆਂ ਉੱਤੇ ਵੀ ਹਮਲਾ ਕੀਤਾ। ਮੁਜ਼ਾਹਰਾਕਾਰੀਆਂ ਨੇ ਨਾਹਰਲਗੁਨ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਉੱਤੇ ਵੀ ਜਾਮ ਲਾ ਦਿੱਤਾ ਜਿਸ ਕਾਰਨ ਮਰੀਜ਼ਾਂ ਸਮੇਤ ਕਈ ਯਾਤਰੀ ਐਤਵਾਰ ਸਵੇਰ ਤੋਂ ਹੀ ਉਥੇ ਫਸੇ ਹੋਏ ਸਨ। ਸ਼ਨਿਚਰਵਾਰ ਨੂੰ ਮੁਜ਼ਾਹਰਾਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਵਿਚ 24 ਪੁਲੀਸ ਮੁਲਾਜ਼ਮਾਂ ਸਮੇਤ 35 ਵਿਅਕਤੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਈਟਾਨਗਰ ਤੇ ਨਾਹਰਲਗੁਨ ਵਿਚ ਬੇਮਿਆਦੀ ਕਰਫਿਊ ਲਾ ਦਿੱਤਾ ਗਿਆ ਸੀ। ਫ਼ੌਜ ਵੱਲੋਂ ਈਟਾਨਗਰ ਤੇ ਨਾਹਰਲਗੁਨ ਵਿਚ ਫਲੈਗ ਮਾਰਚ ਕੀਤਾ ਗਿਆ। ਦੋਵਾਂ ਥਾਵਾਂ ਉੱਤੇ ਇੰਟਰਨੈੱਟ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ। ਪੁਲੀਸ ਮੁਤਾਬਕ ਸਾਰੇ ਬਾਜ਼ਾਰ, ਪੈਟਰੋਲ ਪੰਪ ਤੇ ਦੁਕਾਨਾਂ ਬੰਦ ਹਨ। ਮੁਜ਼ਾਹਰਾਕਾਰੀਆਂ ਨੇ ਈਟਾਨਗਰ ਅੰਤਰਰਾਸ਼ਟਰੀ ਫ਼ਿਲਮ ਉਤਸਵ ਦੇ ਮੰਚ ਨੂੰ ਵੀ ਨੁਕਸਾਨ ਪਹੁੰਚਾਇਆ।

Facebook Comment
Project by : XtremeStudioz