Close
Menu

ਅਲਜੀਰੀਆ ‘ਚ ਝੜਪਾਂ, 22 ਮੌਤਾਂ

-- 10 July,2015

ਅਲਜੀਰੀਅਸ- ਉੱਤਰੀ ਅਫਰੀਕੀ ਦੇਸ਼ ਅਲਜੀਰੀਆ ਦੇ ਧਾਰਡਾਈਆ ਸ਼ਹਿਰ ‘ਚ ਅਰਬ ਅਤੇ ਬਰਬਰ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ‘ਚ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਤੇ ਮੈਡੀਕਲ ਸੂਤਰਾਂ  ਨੇ ਅੱਜ ਦੱਸਿਆ ਕਿ ਇਸ ਹਿੰਸਾ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ 15 ਵਿਅਕਤੀਆਂ ਨੇ ਕੱਲ ਦਮ ਤੋੜ ਦਿੱਤਾ।
ਪਿਛਲੇ ਹਫਤੇ ਦੇ ਅਖੀਰ ‘ਚ ਹਿੰਸਾ ਦਾ ਦੌਰ ਅਚਾਨਕ ਮੰਗਲਵਾਰ ਅਤੇ ਕੱਲ ਫਿਰ ਤੇਜ਼ ਹੋ ਗਿਆ। ਜਿਸ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਸੀ।

Facebook Comment
Project by : XtremeStudioz