Close
Menu

ਅਲਬਰਟਾ ਵਿਧਾਨ ਸਭਾ ਲਈ ਚੁਣੇ ਗਏ ਨਵੇਂ ਵਿਧਾਇਕਾਂ ਨੇ ਸਹੁੰ ਚੁੱਕੀ

-- 03 June,2015

ਕੈਲਗਰੀ – ਅਲਬਰਟਾ ਵਿਧਾਨ ਸਭਾ ਲਈ ਚੁਣੇ ਗਏ ਨਵੇਂ ਵਿਧਾਇਕਾਂ ਨੇ ਉਤਸੁਕਤਾ ਭਰੇ ਮਾਹੌਲ ਵਿੱਚ ਸਹੁੰ ਚੁੱਕੀ | ਇਸ ਤਰਾਂ ਸੂਬੇ ਦੀ 29ਵੀਂ ਸਰਕਾਰ ਦੇ ਗਠਨ ਦਾ ਕੰਮ ਪੂਰਾ ਹੋ ਗਿਆ | ਪਹਿਲੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਕੁੱਝ ਮੈਂਬਰ ਸਹੁੰ ਚੁੱਕਣ ਸਮੇਂ ਘਬਰਾਏ ਹੋਏ ਨਜ਼ਰ ਆਏ ਪਰ ਉਹ ਮੁਸਕਰਾ ਰਹੇ ਸਨ | ਗੱਲਬਾਤ ਕਰਦਿਆਂ ਐਨ.ਡੀ.ਪੀ ਦੇ ਵਿਧਾਇਕ ਡੇਵਿਡ ਸ਼ੈਫਰਡ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਅਹਿਮ ਅਵਸਰ ਹੈ | ਅਸੀਂ ਸਰਕਾਰ ਦਾ ਹਿੱਸਾ ਬਣੇ ਹਾਂ | ਕੈਲਗਰੀ ਸ਼ਾਅ ਤੋਂ ਵਿਧਾਇਕ ਗ੍ਰਹਮ ਸੁੱਚਾ ਨੇ ਵੀ ਕੁੱਝ ਇਸ ਤਰਾਂ ਦੇ ਹੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਫਰਜ਼ਾਂ ਦਾ ਅਹਿਸਾਸ ਹੈ | ਵਰਣਨਯੋਗ ਹੈ ਕਿ 44 ਸਾਲਾਂ ਬਾਅਦ ਅਲਬਰਟਾ ‘ਚ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਹਰਾ ਕੇ ਐਨ.ਡੀ.ਪੀ ਨੇ 5 ਮਈ ਦੀਆਂ ਚੋਣਾਂ ‘ਚ ਇਤਿਹਾਸਕ ਜਿੱਤ ਦਰਜ ਕੀਤੀ ਹੈ | ਉਸ ਨੇ ਕੁੱਲ 87 ਮੈਂਬਰੀ ਵਿਧਾਨ ਸਭਾ ‘ਚ 54 ਸੀਟਾਂ ਉਪਰ ਜਿੱਤ ਦਰਜ ਕੀਤੀ ਹੈ ਜਦਕਿ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ 9 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ |

Facebook Comment
Project by : XtremeStudioz