Close
Menu

ਅਲਬਰਟਾ ਸਰਕਾਰ ਆਪਣੇ 4 ਜਹਾਜ਼ ਵੇਚੇਗੀ

-- 16 December,2014

ਕੈਲਗਰੀ, ਅਲਬਰਟਾ ਦੇ 4 ਸਰਕਾਰੀ ਜਹਾਜ਼ਾਂ, ਜਿਨ੍ਹਾਂ ਦੀ ਦੁਰਵਰਤੋਂ ਦੇ ਦੋਸ਼ਾਂ ਕਾਰਨ ਐਲੀਸਨ ਰੈੱਡਫੋਰਡ ਨੂੰ ਪ੍ਰੀਮੀਅਰ ਦਾ ਅਹੁਦਾ ਛੱਡਣਾ ਪਿਆ ਸੀ, ਨੂੰ ਵੇਚਣ ਦਾ ਐਲਾਨ ਕੀਤਾ ਗਿਆ ਹੈ | ਸਤੰਬਰ ਵਿਚ ਅਹੁਦਾ ਸੰਭਾਲਣ ਮੌਕੇ ਪ੍ਰੀਮੀਅਰ ਜਿਮ ਪੈਂਟਿਸ ਨੇ ਇਹ ਜਹਾਜ਼ ਵੇਚਣ ਦਾ ਵਾਅਦਾ ਕੀਤਾ ਸੀ | ਅਲਬਰਟਾ ਦੇ ਸਰਵਿਸ ਮੰਤਰੀ ਸਟੀਫਨ ਖਾਨ ਦੇ ਪ੍ਰੈੱਸ ਸਕੱਤਰ ਐਲਡਨ ਮੈਕਲਵੇਨ ਨੇ ਕਿਹਾ ਹੈ ਕਿ ਪ੍ਰੈਂਟਿਸ ਨੇ ਚੁਣੇ ਹੋਏ ਪ੍ਰਤੀਨਿਧੀਆਂ ਦੁਆਰਾ ਇਨ੍ਹਾਂ ਜਹਾਜ਼ਾਂ ਦੀ ਵਰਤੋਂ 16 ਸਤੰਬਰ ਨੂੰ ਬੰਦ ਕਰ ਦਿੱਤੀ ਸੀ, ਜਦਕਿ ਸਿਵਲ ਸਰਵਿਸਜ਼ ਦੇ ਅਧਿਕਾਰੀ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਸਰਕਾਰੀ ਕੰਮਕਾਜ ਲਈ 5 ਦਸੰਬਰ ਤੱਕ ਕਰਦੇ ਰਹੇ ਹਨ, ਜਿਸ ਦਿਨ ਇਨ੍ਹਾਂ ਜਹਾਜ਼ਾਂ ਨੂੰ ਵਾਧੂ ਐਲਾਨ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਦੀ ਹਾਲਤ ਬਹੁਤ ਚੰਗੀ ਹੈ | 36 ਸੀਟਾਂ ਵਾਲੇ 1985 ਡੈਹਾਵਿਲੈਂਡ ਡੈਸ਼-8 ਦੀ ਰਾਖਵੀਂ ਕੀਮਤ 5.5 ਮਿਲੀਅਨ ਡਾਲਰ, 2006 ਬੀਚਕਰਾਫਟ ਕਿੰਗ ਏਅਰ ਬੀ-200 ਕਿਸਮ ਦੇ 2 ਜਹਾਜ਼ਾਂ ਦੀ ਰਾਖਵੀਂ ਕੀਮਤ ਪ੍ਰਤੀ ਜਹਾਜ਼ 2 ਮਿਲੀਅਨ ਡਾਲਰ, ਜਦ ਕਿ 1997 ਬੀਚ ਕਰਾਫਟ ਕਿੰਗ ਏਅਰ ਬੀ -350 ਦੀ ਰਾਖਵੀਂ ਕੀਮਤ 1.5 ਮਿਲੀਅਨ ਡਾਲਰ ਰੱਖੀ ਗਈ ਹੈ | ਇਨ੍ਹਾਂ ਜਹਾਜ਼ਾਂ ਨੂੰ ਕੋਈ ਵੀ ਖਰੀਦ ਸਕਦਾ ਹੈ | 24 ਫਰਵਰੀ, 2015 ਤੱਕ ਬੋਲੀਆਂ ਸਰਕਾਰ ਪਾਸ ਪੁੱਜ ਜਾਣੀਆਂ ਚਾਹੀਦੀਆਂ ਹਨ | ਇਨ੍ਹਾਂ ਤੋਂ ਮਿਲੀਅਨ ਡਾਲਰ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ |

Facebook Comment
Project by : XtremeStudioz