Close
Menu

ਅਲਬਾਮਾ ਦੇ ਮਾਲ ‘ਚ ਗੋਲੀਬਾਰੀ, 1 ਦੀ ਮੌਤ ਤੇ 2 ਹੋਰ ਜ਼ਖਮੀ

-- 23 November,2018

ਵਾਸ਼ਿੰਗਟਨ–  ਬਲੈਕ ਫ੍ਰਾਈਡੇਅ ਤੋਂ ਪਹਿਲਾਂ ਅਲਬਾਮਾ ਦੇ ਇਕ ਸ਼ਾਪਿੰਗ ਮਾਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਇਕ ਨਾਬਾਲਗ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਗੋਲੀਬਾਰੀ ਵੀਰਵਾਰ ਰਾਤ 9:30 ਵਜੇ ਹੂਵਰ ਦੇ ਰਿਵਰਚੇਜ ਗੈਲੇਰੀਆ ਵਿਚ ਹੋਈ। ਪੁਲਸ ਨੇ ਦੱਸਿਆ ਕਿ ਦੋ ਨਾਬਾਲਗਾਂ ਵਿਚ ਹੋਈ ਲੜਾਈ ਦੌਰਾਨ ਇਹ ਗੋਲੀਬਾਰੀ ਹੋਈ।

ਘਟਨਾਸਥਲ ਤੋਂ ਫਰਾਰ ਹੋ ਰਹੇ ਇਕ ਨਾਬਾਲਗ ਨੂੰ ਦੋ ਹੂਵਰ ਅਧਿਕਾਰੀਆਂ ਨੇ ਫੜਨ ਦੀ ਕੋਸ਼ਿਸ਼ ਕੀਤੀ। ਕੈਪਟਨ ਗ੍ਰੇਗ ਰੈਕਟਰ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਕ ਹੂਵਰ ਅਧਿਕਾਰੀ ਨੇ ਸਬੰਧਤ ਨਾਬਾਲਗ ਨੂੰ ਗੋਲੀ ਮਾਰੀ ਅਤੇ ਉਸ ਨੇ ਘਟਨਾਸਥਲ ‘ਤੇ ਹੀ ਦਮ ਤੋੜ ਦਿੱਤਾ। ਰੈਕਟਰ ਨੇ ਦੱਸਿਆ ਕਿ ਘਟਨਾ ਵਿਚ ਜ਼ਖਮੀ ਹੋਇਆ ਦੂਜਾ ਨਾਬਾਲਗ ਹਸਪਤਾਲ ਵਿਚ ਭਰਤੀ ਹੈ। ਉੱਥੇ ਗੋਲੀਬਾਰੀ ਦੌਰਾਨ ਜ਼ਖਮੀ ਹੋਈ 12 ਸਾਲਾ ਲੜਕੀ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹੈ। ਫਿਲਹਾਲ ਉਸ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

Facebook Comment
Project by : XtremeStudioz