Close
Menu

ਅਵਿਸ਼ਵਾਸ ਪ੍ਰਸਤਾਵ ‘ਚ ਹਾਰਿਆ ਤਾਂ ਰਾਜਨੀਤੀ ਛੱਡ ਦੇਵਾਂਗਾ : ਟਰਨਬੁੱਲ

-- 23 August,2018

ਸਿਡਨੀ — ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਆਪਣੇ ਵਿਰੁੱਧ ਦੁਬਾਰਾ ਲਿਆਏ ਗਏ ਅਵਿਸ਼ਵਾਸ ਪ੍ਰਸਤਾਵ ਨੂੰ ਲੈ ਕੇ ਵੀਰਵਾਰ ਨੂੰ ਬਿਲਕੁੱਲ ਆਸਵੰਦ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਪਾਸ ਹੋਣ ‘ਤੇ ਉਹ ਰਾਜਨੀਤੀ ਛੱਡ ਦੇਣਗੇ। ਇਹ ਪੁੱਛਣ ‘ਤੇ ਕਿ ਕੀ ਸੱਤਾ ਵਿਚੋਂ ਬਾਹਰ ਹੋਣ ਦੇ ਬਾਅਦ ਵੀ ਉਹ ਰਾਜਨੀਤੀ ਵਿਚ ਰਹਿਣਗੇ ਤਾਂ ਟਰਨਬੁੱਲ ਨੇ ਕਿਹਾ,”ਮੈਂ ਇਹ ਸਪੱਸ਼ਟ ਕਰ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਲਈ ਸੰਸਦ ਤੋਂ ਬਾਹਰ ਰਹਿਣਾ ਹੀ ਬਿਹਤਰ ਹੈ।” ਸਾਬਕਾ ਗ੍ਰਹਿ ਮੰਤਰੀ ਪੀਟਰ ਡੁਟੋਨ ਦਾ ਕਹਿਣਾ ਹੈ ਕਿ ਟਰਨਬੁੱਲ ਆਪਣੇ ਭਵਿੱਖ ‘ਤੇ ਫੈਸਲੇ ਲਈ ਲਿਬਰਲ ਪਾਰਟੀ ਦੀ ਬੈਠਕ ਬੁਲਾਉਣ। ਉੱਥੇ ਟਰਨਬੁੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਮਤ ਗਵਾਉਣ ਦੇ ਸਬੰਧ ਵਿਚ ਕੋਈ ਅਧਿਕਾਰਕ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਜੇ ਟਰਨਬੁੱਲ ਨੂੰ ਆਪਣੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਪਾਰਟੀ ਸ਼ੁੱਕਰਵਾਰ ਨੂੰ ਬੈਠਕ ਕਰੇਗੀ। ਇਸ ਵਿਚ ਟਰਨਬੁੱਲ ਉਮੀਦਵਾਰੀ ਪੇਸ਼ ਨਹੀਂ ਕਰਨਗੇ।

Facebook Comment
Project by : XtremeStudioz