Close
Menu

ਅਸਫਲਤਾ ਪਚਾਉਣ ‘ਚ ਮੈਨੂੰ ਮੁਸ਼ਕਲ ਹੁੰਦੀ ਹੈ : ਤਾਪਸੀ

-- 05 April,2017
ਮੁੰਬਈ— ਇਕ ਦਹਾਕੇ ਤੋਂ ਵੀ ਘੱਟ ਸਮੇਂ ‘ਚ ਲੱਗਭਗ 20 ਫਿਲਮਾਂ ‘ਚ ਕੰਮ ਕਰ ਚੁੱਕੀ ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਉਹ ਆਸਾਨੀ ਨਾਲ ਅਸਫਲਤਾ ਨੂੰ ਪਚਾ ਨਹੀਂ ਸਕਦੀ, ਕਿਉਂਕਿ ਇਸ ਨਾਲ ਉਹ ਆਤਮ ਸੰਦੇਹ ‘ਚ ਪੈ ਜਾਂਦੀ ਹੈ। ਤਾਪਸੀ ਨੇ ਕਿਹਾ ਕਿ ਸਫਲਤਾ ਨਾਲ ਤੁਹਾਨੂੰ ਆਤਮ-ਵਿਸ਼ਵਾਸ ਮਿਲਦਾ ਹੈ, ਜਿਸ ਨਾਲ ਤੁਸੀਂ ਵਿਸ਼ਵਾਸ ਨਾਲ ਅੱਗੇ ਵੱਧਦੇ ਹੋ ਪਰ ਜੇ ਤੁਸੀਂ ਅਸਫਲ ਹੋ ਤਾਂ ਤੁਸੀਂ ਖੁਦ ‘ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹੋ।
ਜ਼ਿਕਰਯੋਗ ਹੈ ਕਿ ਤਾਪਸੀ ਨੇ ਕਿਹਾ ਕਿ ਤੁਸੀਂ ਆਪਣੇ ਫੈਸਲਿਆਂ ‘ਤੇ ਸਵਾਲ ਖੜ੍ਹੇ ਕਰਦੇ ਹੋ। ਅਸਫਲਤਾ ਦੇ ਕੁਝ ਦਿਨਾਂ ਬਾਅਦ ਤੱਕ ਸ਼ੱਕ ਤੁਹਾਨੂੰ ਪ੍ਰੇਸ਼ਾਨ ਕਰਦਾ ਹੈ। ਮੇਰੇ ਲਈ ਅਸਫਲਤਾ ਨੂੰ ਪਚਾਉਣਾ ਬਹੁਤ ਹੀ ਮੁਸ਼ਕਲ ਹੈ ਪਰ ਇਹ ਸਿਰਫ ਕੁਝ ਦਿਨਾਂ ਦੀ ਗੱਲ ਹੁੰਦੀ ਹੈ। ਇਸ ਤੋਂ ਬਾਅਦ ਤੁਸੀਂ ਮੁੜ ਉਥੇ ਹੀ ਖੜ੍ਹੇ ਹੋ ਜਾਂਦੇ ਹੋ।
 
Facebook Comment
Project by : XtremeStudioz