Close
Menu

ਅਸਫਲ ਹੋਣਾ ਮੈਨੂੰ ਪਸੰਦ ਨਹੀਂ- ਪ੍ਰਿਯੰਕਾ ਚੋਪੜਾ

-- 07 February,2017
ਮੁੰਬਈ—ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਉਸ ਨੂੰ ਅਸਫਲ ਹੋਣਾ ਪਸੰਦ ਨਹੀਂ ਹੈ। ਬਾਲੀਵੁੱਡ ਦੇ ਨਾਲ ਹੀ ਹਾਲੀਵੁੱਡ ਵਿਚ ਵੀ ਧੂਮ ਮਚਾ ਰਹੀ ਪ੍ਰਿਯੰਕਾ ਚੋਪੜਾ ਨੇ ਜੇ ਕਿਤੇ ਮੈਨੂੰ ਅਸਫਲਤਾ ਮਹਿਸੂਸ ਹੁੰਦੀ ਹੈ ਤਾਂ ਮੈਂ ਖੁਦ ਨੂੰ ਕਮਰੇ ਵਿਚ ਬੰਦ ਕਰਕੇ ਕੰਬਲ ਲਪੇਟ ਕੇ ਲੇਟ ਜਾਂਦੀ ਹਾਂ ਅਤੇ ਢੇਰ ਸਾਰੀ ਆਈਸਕ੍ਰੀਮ ਖਾਂਦੀ ਹਾਂ ਅਤੇ ਇਸ ਤਰ੍ਹਾਂ ਮੈਂ ਤਣਾਅ ਤੋਂ ਬਾਹਰ ਆ ਜਾਂਦੀ ਹਾਂ।
ਪ੍ਰਿਯੰਕਾ ਨੇ ਕਿਹਾ ਕਿ ਮੈਂ ਕੌਮਾਂਤਰੀ ਪੱਧਰ ‘ਤੇ ਵੀ ਭਾਰਤੀਆਂ ਦੇ ਹੁਨਰ ਨੂੰ ਪਛਾਣ ਮਿਲਣ ਤੋਂ ਬਹੁਤ ਖੁਸ਼ ਹਾਂ। ਮੇਰਾ ਇਹ ਤਜ਼ਰਬਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਮੇਰੇ ਕੋਲ ਪੂਰੀ ਤਰ੍ਹਾਂ ਇਸ ਪ੍ਰਕਿਰਿਆ ਲਈ ਸਮਾਂ ਸੀ।
Facebook Comment
Project by : XtremeStudioz