Close
Menu

ਅਸਮ ‘ਚ ਹੜ੍ਹ ਨਾਲ ਹਾਲਾਤ ਵਿਗੜੇ, ਗ੍ਰਹਿ ਮੰਤਰੀ ਰਾਜਨਾਥ ਨੇ ਲਿਆ ਜਾਇਜ਼ਾ

-- 22 August,2015

ਨਵੀਂ ਦਿੱਲੀ,  ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਸਮ ‘ਚ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲਿਆ ਤੇ ਉੱਥੇ ਚਲਾਏ ਜਾ ਰਹੇ ਰਾਹਤ ਤੇ ਬਚਾਅ ਅਭਿਆਨਾਂ ‘ਚ ਕੇਂਦਰ ਵੱਲੋਂ ਤਮਾਮ ਸਹਾਇਤਾ ਦਾ ਭਰੋਸਾ ਦਿੱਤਾ। ਸਿੰਘ ਨੇ ਅਸਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਫ਼ੋਨ ਕੀਤਾ ਤੇ 13 ਜ਼ਿਲ੍ਹਿਆਂ ਨੂੰ ਆਪਣੀ ਲਪੇਟ ‘ਚ ਲੈਣ ਵਾਲੀ ਹੜ੍ਹ ਦੇ ਤਾਜ਼ਾ ਹਾਲਾਤ ‘ਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇੱਥੇ ਕਿਹਾ ਕਿ ਕੇਂਦਰੀ ਤੇ ਰਾਜ ਏਜੰਸੀਆਂ ਰਾਹਤ ਤੇ ਬਚਾਅ ਅਭਿਆਨ ਚਲਾ ਰਹੀਆਂ ਹਨ। ਮੈਂ ਮੁੱਖ ਮੰਤਰੀ ਨੂੰ ਰਾਜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਅਸਮ ‘ਚ ਕਛਾਰ ਦੇ ਇਲਾਕਿਆਂ ‘ਚ ਭਾਰੀ ਮੀਂਹ ਦੇ ਕਾਰਨ ਹੜ੍ਹ ਦੇ ਹਾਲਾਤ ਵਿਗੜ ਗਏ ਹਨ ਤੇ ਰਾਜ ਦੇ 13 ਜ਼ਿਲ੍ਹਿਆਂ ਦੇ ਕਰੀਬ ਤਿੰਨ ਲੱਖ ਲੋਕ ਮੁਸ਼ਕਲ ‘ਚ ਫਸ ਗਏ ਹਨ। ਬ੍ਰਹਮਪੁੱਤਰ ਨਦੀ ਜੋਰਹਾਟ ‘ਚ ਨੇਮਤੀਘਾਟ ਤੇ ਡਿਬਰੁਗੜ ‘ਚ ਖ਼ਤਰੇ ਦੇ ਨਿਸ਼ਾਨ ਤੋਂ ਵਗ ਰਹੀ ਹੈ ਤੇ ਹੋਰ ਜਿਲ੍ਹੀਆਂ ‘ਚ ਵੀ ਇਹ ਸਿਲਸਿਲਾ ਜਾਰੀ ਹੈ ।

Facebook Comment
Project by : XtremeStudioz