Close
Menu

ਅਸਮ ਵਿਚ ਗ੍ਰੇਨੇਡ ਹਮਲਾ, ਦੋ ਵਿਅਕਤੀਆਂ ਦੀ ਮੌਤ

-- 22 November,2018

ਗੁਹਾਟੀ – ਅਸਮ ਵਿਚ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸ਼ਿਵਸਾਗਰ ਦੇ ਡੀਮੋ ਸ਼ਹਿਰ ਵਿਚ ਇਕ ਦੁਕਾਨ ਵਿਚ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ ਗਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਉਥੇ ਹੀ ਕਈ ਲੋਕ ਜ਼ਖਮੀ ਹੋ ਗਏ ਹਨ। ਨਿਊਜ਼ ਏਜੰਸੀ ਮੁਤਾਬਕ ਅਸਮ ਦੇ ਸ਼ਿਵਸਾਗਰ ਜ਼ਿਲੇ ਦੀ ਇਕ ਦੁਕਾਨ ‘ਤੇ ਵੀਰਵਾਰ ਦੇਰ ਸ਼ਾਮ ਜ਼ਬਰਦਸਤ ਧਮਾਕਾ ਹੋਇਆ। ਚਸ਼ਮਦੀਦਾਂ ਮੁਤਾਬਕ ਧਮਾਕੇ ਵੇਲੇ ਦੁਕਾਨ ਵਿਚ ਗਾਹਕ ਨਹੀਂ ਸਨ।
ਇਕ ਗਾਹਕ ਉਥੇ ਪਹੁੰਚਿੋਆ ਹੀ ਸੀ ਕਿ ਦੁਕਾਨ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਵਿਚ ਗਾਹਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਦੁਕਾਨਦਾਰ ਨੇ ਇਲਾਜ ਦੌਰਾਨ ਦਮ ਤੋਡ਼ ਦਿੱਤਾ। ਧਮਾਕੇ ਤੋਂ ਬਾਅਦ ਉਥੇ ਹੀ ਅਫਰਾਤਫਰੀ ਮਚੀ ਹੋਈ ਹੈ। ਉਥੇ ਹੀ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਉਲਫਾ ਅੱਤਵਾਦੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ।

Facebook Comment
Project by : XtremeStudioz