Close
Menu

ਅਸਾਮ ‘ਚ 200 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ

-- 29 September,2015

ਅਸਾਮ- ਅਸਾਮ ‘ਚ ਇਕ ਵੱਡੇ ਹਾਦਸੇ ਦੀ ਖਬਰ ਹੈ। ਇੱਥੇ 200 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਪਲਟ ਜਾਣ ਦੀ ਖਬਰ ਹੈ। ਇਹ ਹਾਦਸਾ ਅਸਾਮ ਦੇ ਕਾਮਰੂਪ ਜ਼ਿਲੇ ਦੇ ਕੋਲੋਹੀ ਨਦੀ ‘ਚ ਵਾਪਰਿਆ। ਇਸ ਹਾਦਸੇ ਵਿਚ ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ।
ਲੋਕਾਂ ਨੂੰ ਬਚਾਉਣ ਲਈ ਐਨ. ਡੀ. ਆਰ. ਐਫ. ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਅਜੇ ਪਤਾ ਨਹੀਂ ਲੱਗ ਸਕਿਆ ਹੈ।

Facebook Comment
Project by : XtremeStudioz