Close
Menu

ਅਸਾਮ ਫਰਜ਼ੀ ਮੁਕਾਬਲਾ: ਗ੍ਰਹਿ ਸਕੱਤਰ ਖਿਲਾਫ਼ ਕਾਰਵਾਈ ਦੇ ਸੰਕੇਤ

-- 04 December,2018

ਨਵੀਂ ਦਿੱਲੀ: ਸੀਆਈਸੀ ਨੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਖਿਲਾਫ਼ ਸਜ਼ਾ ਸਬੰਧੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਸਾਲ ਅਸਾਮ ਵਿੱਚ ਹੋਏ ਫਰਜ਼ੀ ਮੁਕਾਬਲੇ ਸਬੰਧੀ ਰਿਕਾਰਡ ਪੇਸ਼ ਕਰਨ ਦਾ ਆਖ਼ਰੀ ਮੌਕਾ ਦਿੱਤਾ ਹੈ। ਸੀਆਈਸੀ ਵੱਲੋਂ ਦਿੱਤੇ ਆਦੇਸ਼ ਮੁਤਾਬਕ ਉਨ੍ਹਾਂ ਨੂੰ 19 ਦਸੰਬਰ ਨੂੰ ਖੁਦ ਜਾਂ ਉਨ੍ਹਾਂ ਵੱਲੋਂ ਭੇਜੇ ਗਏ ਕਿਸੇ ਪ੍ਰਤੀਨਿਧੀ ਰਾਹੀਂ ਸਬੰਧਤ ਰਿਕਾਰਡ ਪੇਸ਼ ਕਰਨਾ ਹੋਵੇਗਾ ਅਤੇ ਅਜਿਹਾ ਨਾ ਕਰਨ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

Facebook Comment
Project by : XtremeStudioz