Close
Menu

ਅਹਿਮਦਾਬਾਦ ‘ਚ ਅੱਜ ਰਾਖਵੇਂਕਰਨ ਨੂੰ ਲੈ ਕੇ ਮਹਾਕਰਾਂਤੀ ਰੈਲੀ

-- 25 August,2015

ਅਹਿਮਦਾਬਾਦ, 25 ਅਗਸਤ – ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਟੇਲ ਭਾਈਚਾਰਾ ਮੰਗਲਵਾਰ ਨੂੰ ਅਹਿਮਦਾਬਾਦ ‘ਚ ਮਹਾਕਰਾਂਤੀ ਰੈਲੀ ਕਰਨ ਜਾ ਰਿਹਾ ਹੈ। ਭਾਈਚਾਰੇ ਦੇ ਨੇਤਾ ਹਾਰਦਿਕ ਪਟੇਲ ਦਾ ਦਾਅਵਾ ਹੈ ਕਿ ਰੈਲੀ ‘ਚ 25 ਲੱਖ ਤੋਂ ਜ਼ਿਆਦਾ ਲੋਕ ਹਿੱਸਾ ਲੈਣਗੇ। ਰੈਲੀ ਦੇ ਮੱਦੇਨਜ਼ਰ ਗੁਜਰਾਤ ਪੁਲਿਸ ਨੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਹਨ। ਰੈਲੀ ਵਾਲੀ ਥਾਂ ਤੋਂ ਕਲੈਕਟਰ ਹਾਊਸ ਤੱਕ 20 ਹਜ਼ਾਰ ਪੁਲਿਸ ਬਲ ਤੈਨਾਤ ਕੀਤੇ ਗਏ ਹਨ। ਅਹਿਮਦਾਬਾਦ ਦੇ ਜੀਐਮਡੀਸੀ ਮੈਦਾਨ ‘ਤੇ ਜਿੱਥੇ ਇੱਕ ਪਾਸੇ ਰੈਲੀ ਲਈ ਮੰਚ ਸੱਜ ਕੇ ਤਿਆਰ ਹੋ ਚੁੱਕਾ ਹੈ, ਉਥੇ ਹੀ ਆਯੋਜਕਾਂ ਨੇ ਰਾਜ ਦੇ ਹਰ ਇਲਾਕੇ ਤੋਂ ਆਉਣ ਵਾਲੇ ਲੋਕਾਂ ਲਈ ਵੱਖ – ਵੱਖ ਸੈਂਟਰ ਬਣਾਏ ਹਨ। ਇਨ੍ਹਾਂ ਸੈਂਟਰਾਂ ‘ਚ ਲੋਕਾਂ ਦੇ ਖਾਣ – ਪੀਣ ਤੋਂ ਲੈ ਕੇ ਰਹਿਣ ਦੇ ਵੀ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ ਸੈਂਟਰਾਂ ‘ਚ ਸ਼ੁੱਧ ਦੇਸੀ ਘਿਓ ਦੀ ਮਠਿਆਈ ਬਣਾਈ ਜਾ ਰਹੀ ਹੈ ਤੇ ਸਰਦਾਰ ਪਟੇਲ ਦੇ ਖ਼ਾਸ ਮਾਸਕ ਵੀ ਬਣਾਏ ਗਏ ਹਨ। ਹਾਰਦਿਕ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਹੈ ਤਾਂ ਅੰਦੋਲਨ ਹਿੰਸਾ ਦੇ ਰਸਤੇ ‘ਤੇ ਅੱਗੇ ਵਧੇਗਾ।

Facebook Comment
Project by : XtremeStudioz