Close
Menu

‘ਅਾਪ’ ਦੀ ਤੂੰ-ਤੂੰ ਮੈਂ-ਮੈਂ ਵਧੀ

-- 05 April,2015

ਨਵੀਂ ਦਿੱਲੀ, ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਅਗਵਾੲੀ ਵਾਲੇ ਅਾਮ ਅਾਦਮੀ ਪਾਰਟੀ (ਅਾਪ) ਦੇ ਬਾਗੀ ਧਡ਼ੇ ਨੇ ਅਾਪਣੇ ਅਾਗਾਮੀ ‘ਸਵਰਾਜ ਸੰਵਾਦ’ ਲੲੀ ਵਾਲੰਟੀਅਰਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਪਾਰਟੀ ਦੇ ੲਿਕ ਧਡ਼ੇ ਨੇ ਵਰਕਰਾਂ ਨੂੰ ਗੁੱਝੀ ਚੇਤਾਵਨੀ ਦਿੱਤੀ ਹੈ ਕਿ ਜੇ ੳੁਹ ੲਿਸ ਮੀਟਿੰਗ ਵਿੱਚ ਸ਼ਾਮਲ ਹੋੲੇ ਤਾਂ ੲਿਸ ਨੂੰ ‘ਅਨੁਸ਼ਾਸਨਹੀਣਤਾ’ ਸਮਝਿਅਾ ਜਾਵੇਗਾ।
ਬਾਗੀ ਧਡ਼ੇ ਵੱਲੋਂ ਅੰਬੇਦਕਰ ਜੈਯੰਤੀ ਮੌਕੇ ਕਰਵਾੲੇ ਜਾ ਰਹੇ ੲਿਸ ਵਿਚਾਰ-ਵਟਾਂਦਰੇ ਦੇ ਪ੍ਰਚਾਰ ਲੲੀ ਫੇਸਬੁੱਕ ਤੇ ਟਵਿੱਟਰ ਵਰਗੀਅਾਂ ਸੋਸ਼ਲ ਮੀਡੀਅਾ ਵੈੱਬਸਾੲੀਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਯਾਦਵ-ਭੂਸ਼ਣ ਧਡ਼ੇ ਦਾ ਦਾਅਵਾ ਹੈ ਕਿ ੳੁਹ ੲਿਸ ਮੀਟਿੰਗ ਬਾਰੇ ਬੇਲੋਡ਼ਾ ਪ੍ਰਚਾਰ ਨਹੀਂ ਚਾਹੁੰਦੇ। ਫੇਸਬੁੱਕ ਪੇਜ ੳੁਤੇ ੲਿਸ ਪਹਿਲਕਦਮੀ ਬਾਰੇ ਵਾਲੰਟੀਅਰਾਂ ਨੂੰ ਸਵਾਲ ਪੁੱਛੇ ਗੲੇ ਹਨ ਕਿ ੳੁਨ੍ਹਾਂ ਦੇ ਵਿਚਾਰ ਮੁਤਾਬਕ ਅੱਜ ੲਿਹ ਲਹਿਰ ਕਿੱਥੇ ਖਡ਼੍ਹੀ ਹੈ? ਸਾਡੀ ਲਹਿਰ ਦੀ ਭਵਿੱਖੀ ਦਿਸ਼ਾ ਕੀ ਹੋਣੀ ਚਾਹੀਦੀ ਹੈ? 14 ਅਪਰੈਲ ਤੋਂ ਬਾਅਦ ਸਾਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ?
ਪ੍ਰੋਗਰਾਮਾਂ ਬਾਰੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ ਅਤੇ ਬਾਗੀ ਧਡ਼ੇ ਨੇ ਅਰਵਿੰਦ ਕੇਜਰੀਵਾਲ ਦੇ ਹਮਾੲਿਤੀਅਾਂ ੳੁਤੇ ੲਿਸ ਪ੍ਰੋਗਰਾਮ ਨੂੰ ਸਾਬੋਤਾਜ ਕਰਨ ਦੇ ਦੋਸ਼ ਲਾੲੇ ਹਨ। ੲਿਕ ਅਾਗੂ ਨੇ ਵਿਅੰਗ ਕੀਤਾ ਕਿ ਜਿਹਡ਼ੀ ਪਾਰਟੀ ਹਮੇਸ਼ਾ ਵਿਚਾਰ ਵਟਾਂਦਰੇ ੳੁਤੇ ਜ਼ੋਰ ਦਿੰਦੀ ਰਹੀ ਹੈ, ੳੁਹੀ ਹੁਣ ਵਾਲੰਟੀਅਰਾਂ ਵੱਲੋਂ ਅਾਪਣੇ ਪੱਧਰ ੳੁਤੇ ਕੀਤੀ ਜਾ ਰਹੀ ਚਰਚਾ ਤੋਂ ਡਰ ਗੲੀ ਹੈ। ‘ਅਾਪ’ ਅਾਗੂ ਅਾਨੰਦ ਕੁਮਾਰ ਨੇ ਕੱਲ ਪਾਰਟੀ ਲੀਡਰਸ਼ਿਪ ੳੁਤੇ ਦੋਸ਼ ਲਾੲਿਅਾ ਸੀ ਕਿ ਜਿਹਡ਼ੇ ਮੈਂਬਰ 14 ਅਪਰੈਲ ਨੂੰ ੲਿਸ ਮੀਟਿੰਗ ਵਿੱਚ ਸ਼ਾਮਲ ਹੋਣ ਦੇ ੲਿੱਛੁਕ ਹਨ, ੳੁਨ੍ਹਾਂ ਨੂੰ ‘ਅਨੁਸ਼ਾਸਨੀ’ ਕਾਰਵਾੲੀ ਦੀਅਾਂ ਧਮਕੀਅਾਂ ਦਿੱਤੀਅਾਂ ਜਾ ਰਹੀਅਾਂ ਹਨ। ਪਾਰਟੀ ਤਰਜਮਾਨ ਅਾਦਰਸ਼ ਸ਼ਾਸਤਰੀ ਨੇ ੲਿਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ।
ਇੲਸੇ ਦੌਰਾਨ ਜਲੰਧਰ  ਲੋਕ ਸਭਾ  ਹਲਕੇ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲਡ਼ਨ ਵਾਲੀ ਜਯੋਤੀ ਮਾਨ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ।

Facebook Comment
Project by : XtremeStudioz