Close
Menu

ਅਾਸਟਰੇਲੀਅਾ ਵਿੱਚ ਰਮਨ ਭੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ

-- 24 March,2015

ਸਿਡਨੀ, ਪੰਜਾਬੀਅਾਂ ਨੇ ਪੱਛਮੀ ਸਿਡਨੀ ਵਿੱਚ ਪੈਂਦੇ ਬਲੈਕਟਾਊਨ ਵਿਚ ਸਟੇਟ ਐਮ ਪੀ ਦੀ ਚੋਣ ਲੜ ਰਹੇ ਰਮਨ ਭੱਲਾ ਦੇ ਹੱਕ ਵਿਚ ਚੋਣ ਸਮਾਗਮ ਕੀਤਾ। ਸ੍ਰੀ ਭੱਲਾ ਸੱਤਾਧਾਰੀ ਲਿਬਰਲ ਪਾਰਟੀ ਆਫ ਆਸਟਰੇਲੀਅਾ ਵੱਲੋਂ ਚੋਣ ਲੜ ਰਹੇ ਹਨ। ੳੁਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਤੇ ਕਿੱਤੇ ਵਜੋਂ ਚਾਰਟਡ ਅਕਾੳੂਂਟੈਂਟ ਹਨ।
ਨਿਊ ਸਾਊਥ ਵੇਲਜ਼ ਰਾਜ ਦੀਆਂ ਸੂਬਾਈ ਚੋਣਾਂ 28 ਮਾਰਚ ਨੂੰ ਹੋ ਰਹੀਆਂ ਹਨ ਤੇ ੲਿਨ੍ਹਾਂ ਵਿਚ ਮੁੱਖ ਮੁਕਾਬਲਾ ਲਿਬਰਲ ਦੀ ਅਗਵਾਈ ਵਾਲੇ ਗਠਜੋੜ ਤੇ ਵਿਰੋਧੀ ਧਿਰ ਆਸਟਰੇਲੀਅਨ ਲੇਬਰ ਪਾਰਟੀ ਵਿਚ ਹੈ। ਚੋਣ ਸਮਾਗਮ ਦੌਰਾਨ ਗਰੁੱਪ ਦੇ ਕਨਵੀਨਰ ਜੁਗਨਦੀਪ ਸਿੰਘ ਨੇ ਕਿਹਾ ਕਿ ਇਹ ਸਮਾਗਮ ਕੇਵਲ ਪੰਜਾਬੀ ਹੋਣ ਦੇ ਨਾਤੇ ਸੂਬੇ ਵਿਚ ਖੜ੍ਹੇ ਇਕੋ ਇਕ ਪੰਜਾਬੀ ਉਮੀਦਵਾਰ ਸ੍ਰੀ ਭੱਲਾ ਦੀ ਮਦਦ ਕਰਨ ਵਾਸਤੇ ਕੀਤਾ ਜਾ ਰਿਹਾ ਹੈ।ਸ੍ਰੀ ਭੱਲਾ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਅੰਕੜਿਅਾਂ ਅਨੁਸਾਰ ਸੂਬੇ ਵਿਚ ਸਭ ਤੋਂ ਵੱਧ ਪਰਵਾਸੀ ਭਾਈਚਾਰੇ ਦੀ ਆਮਦ ਬਲੈਕਟਾਊਨ ਇਲਾਕੇ ’ਚ ਹੈ ਅਤੇ ਇਥੇ ਬੇਰੁਜ਼ਗਾਰੀ ਦੀ ਦਰ ਵੀ ਸਿਖਰ ਉਪਰ ਹੈ।
ਇਥੋਂ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਲੀਹ ਤੋਂ ਲੱਥਾ ਹੋਇਆ ਹੈ। ਸਮਾਗਮ ਵਿਚ ਸਟੇਟ ਪਾਰਲੀਮਾਨੀ ਸੈਕਟਰੀ ਡੇਵਿਡ ਨੇ ਕਿਹਾ ਕਿ ਵੱਖ – ਵੱਖ ਚੋਣ ਸਰਵੇਖਣਾਂ ਅਨੁਸਾਰ ਦੁਬਾਰਾ ਲਿਬਰਲ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਅਜਿਹੀ ਹਾਲਤ ਵਿੱਚ ਪੰਜਾਬੀ ਉਮੀਦਵਾਰ ਰਮਨ ਭੱਲਾ ਦੇ ਹੱਕ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

Facebook Comment
Project by : XtremeStudioz