Close
Menu

ਅੈਮਅੈਸਜੀ-2 ਨਾ ਦਿਖਾੳੁਣ ਤੋਂ ਡੇਰਾ ਪ੍ਰੇਮੀ ਨਾਖ਼ੁਸ਼

-- 20 September,2015

ਚੰਡੀਗਡ਼੍ਹ, 20 ਸਤੰਬਰ
ਡੇਰਾ ਸਿਰਸਾ ਦੇ ਮੁਖੀ ਦੀ ਨਵੀਂ ਫਿਲਮ ‘ਅੈਮਅੈਸਜੀ-2’ ਪੰਜਾਬ ’ਚ ਨਾ ਦਿਖਾੲੇ ਜਾਣ ਦੇ ਰੋਸ ਵਜੋਂ ੳੁਨ੍ਹਾਂ ਦੇ ਪੈਰੋਕਾਰਾਂ ਨੇ ਅੱਜ ਮਾਲਵੇ ’ਚ ਵੱਖ ਵੱਖ ਥਾਵਾਂ ’ਤੇ ਸਡ਼ਕਾਂ ਦੇ ਨਾਲ ਨਾਲ ਰੇਲ ਮਾਰਗ ਠੱਪ ਕਰ ਦਿੱਤੇ। ਪ੍ਰਦਰਸ਼ਨਾਂ ਨੂੰ ਦੇਖਦਿਅਾਂ ਫਿਰੋਜ਼ਪੁਰ-ਮੋਗਾ-ਲੁਧਿਅਾਣਾ ਰੇਲ ਮਾਰਗ ’ਤੇ ਕੲੀ ਗੱਡੀਅਾਂ ਨੂੰ ਰੋਕਣਾ ਪੈ ਗਿਅਾ ਹੈ। ਬਠਿੰਡਾ, ਮੋਗਾ, ਸੰਗਰੂਰ ਅਤੇ ਹੋਰ ਥਾਵਾਂ ਤੋਂ ਡੇਰਾ ਪੈਰੋਕਾਰਾਂ ਵੱਲੋਂ ਪ੍ਰਦਰਸ਼ਨ ਕੀਤੇ ਗੲੇ ਜਿਸ ਕਾਰਨ ਤਣਾਅ ਦਾ ਮਾਹੌਲ ਬਣਿਅਾ ਹੋੲਿਅਾ ਹੈ। ੳੁਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਨੇ ਫਿਲਮ ’ਤੇ ਕੋੲੀ ਪਾਬੰਦੀ ਨਹੀਂ ਲਾੲੀ ਪਰ ਸਿਨਮਾਘਰਾਂ ਦੇ ਮਾਲਕਾਂ ਨੂੰ ਫਿਲਮ ਨਾ ਦਿਖਾੳੁਣ ਦੀ ਹਦਾੲਿਤ ਕੀਤੀ ਗੲੀ ਹੈ।
ਬਠਿੰਡਾ (ਚਰਨਜੀਤ ਭੁੱਲਰ): ਬਠਿੰਡਾ ਜੰਕਸ਼ਨ ਕੋਲ ਡੇਰਾ ਪੈਰੋਕਾਰਾਂ ਨੇ ਇਕੋ ਵੇਲੇ ਚਾਰ ਰੇਲ ਮਾਰਗ ਜਾਮ ਕਰ ਦਿੱਤੇ। ਡੇਢ ਦਰਜਨ ਐਕਸਪ੍ਰੈਸ ਅਤੇ ਪੈਸੰਜਰ ਗੱਡੀਆਂ ਨੂੰ ਆਸ-ਪਾਸ ਦੇ ਰੇਲਵੇ ਸਟੇਸ਼ਨਾਂ ’ਤੇ ਰੋਕਣਾ ਪਿਆ ਹੈ। ਡੇਰਾ ਪੈਰੋਕਾਰਾਂ ਵੱਲੋਂ ਬਠਿੰਡਾ-ਅੰਬਾਲਾ, ਬਠਿੰਡਾ-ਦਿੱਲੀ, ਬਠਿੰਡਾ-ਸਿਰਸਾ ਅਤੇ ਬਠਿੰਡਾ-ਬੀਕਾਨੇਰ ਰੇਲ ਮਾਰਗ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਬਠਿੰਡਾ-ਦਿੱਲੀ ਸ਼ਤਾਬਦੀ ਗੱਡੀ ਅੱਜ ਬਠਿੰਡਾ ਸਟੇਸ਼ਨ ਤੋਂ ਹੀ ਨਾ ਚਲ ਨਾ ਸਕੀ ਅਤੇ ਗੰਗਾਨਗਰ-ਨੰਦੇੜ ਸਾਹਿਬ ਗੱਡੀ ਨੂੰ ਵੀ ਰੋਕਣਾ ਪਿਆ। ਫਿਰੋਜ਼ਪੁਰ ਡਵੀਜ਼ਨ ਨੇ ਅੱਧੀ ਦਰਜਨ  ਗੱਡੀਆਂ ਰੱਦ ਕਰ ਦਿੱਤੀਆਂ ਹਨ।  ਰੇਲ ਮਾਰਗ ’ਤੇ ਡੇਰਾ ਮੁਖੀ ਦੇ ਰਿਸ਼ਤੇਦਾਰ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਕੁਝ ਸਮੇਂ ਲਈ ਪੁੱਜੇ।          ਬਠਿੰਡਾ ਖਿੱਤੇ ਵਿੱਚ ਬੀਤੀ ਰਾਤ ਤੋਂ ਹੀ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਬਠਿੰਡਾ ਜ਼ੋਨ ਦੇ ਆਈਜੀ ਬੀ ਕੇ ਬਾਵਾ ਅਤੇ ਡੀ ਆੲੀ ਜੀ ਮੋਹਨੀਸ਼ ਚਾਵਲਾ ਪੂਰੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਐਸਐਸਪੀ ਇੰਦਰਮੋਹਨ ਸਿੰਘ ਭੱਟੀ ਪੂਰੀ ਫੋਰਸ ਸਮੇਤ ਰੇਲ ਮਾਰਗਾਂ ’ਤੇ ਦੇਖ ਰੇਖ ਕਰਦੇ ਰਹੇ। ਪੈਰੋਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਐਮਐਸਜੀ-2 ਨੂੰ ਸਿਨੇਮਾਘਰਾਂ ਵਿੱਚ     ਚਲਾਇਆ ਨਹੀਂ ਜਾਂਦਾ, ਉਦੋਂ ਤਕ ਉਹ ਰੇਲਵੇ ਲਾਈਨਾਂ ਤੋਂ ਨਹੀਂ ਉਠਣਗੇ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਗੁਰਦੇਵ ਸਿੰਘ ਬਠਿੰਡਾ ਅਤੇ ਐਡਵੋਕੇਟ ਕੇਵਲ ਬਰਾੜ ਵੱਲੋਂ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਬਠਿੰਡਾ-ਪਟਿਆਲਾ ਸੜਕ ’ਤੇ ਭੁੱਚੋ ਲਾਗੇ ਅਤੇ ਬਠਿੰਡਾ-ਮਲੋਟ ਸੜਕ ’ਤੇ ਪਿੰਡ ਹੁਸਨਰ ਲਾਗੇ ਡੇਰਾ ਪੈਰੋਕਾਰਾਂ ਨੇ ਧਰਨਾ ਦਿੱਤਾ। ਰੇਲ ਵਿਭਾਗ ਵੱਲੋਂ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਮੌਕੇ ’ਤੇ ਭੇਜਿਆ ਗਿਅਾ ਪਰ ਕੋਈ ਵੀ ਪੈਰੋਕਾਰ ੳੁਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਇਆ।
ਮੋਗਾ (ਮਹਿੰਦਰ ਸਿੰਘ ਰੱਤੀਅਾਂ): ਮੋਗਾ ’ਚ ਪੈਰੋਕਾਰਾਂ ਨੇ ਵਰ੍ਹਦੇ ਮੀਂਹ ਵਿੱਚ ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ ਅਤੇ ਫ਼ਿਰੋਜ਼ਪੁਰ-ਲੁਧਿਆਣਾ ਰੇਲ ਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਫਿਲਮ ਉਤੇ ਲਾਈ ਅਣ-ਐਲਾਨੀ ਪਾਬੰਦੀ ਹਟਾਉਣ ਤਕ ਸੰਘਰਸ਼ ਜਾਰੀ ਰੱਖਣ ਦਾ ਹੋਕਾ ਦਿੱਤਾ।  ਮੋਗਾ-ਕੋਟਕਪੂਰਾ ਮਾਰਗ ਫ਼ਲਾਈ ਓਵਰ ਪੁਲ ਅਤੇ ਮੋਗਾ-ਜਲੰਧਰ ਮਾਰਗ ਸਥਿੱਤ ਲੁਹਾਰਾ ਚੌਕ ਵਿੱਚ ਵੀ ਚੱਕਾ ਜਾਮ ਕੀਤਾ ਗਿਅਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ’ਚ ਅੌਰਬਿਟ ਸਿਨੇਮਾਘਰ ਆਦਿ ਜਨਤਕ ਥਾਵਾਂ ਉਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦਿਆਂ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਕਮਾਂਡੋ ਤਾਇਨਾਤ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਿਨੇਮਾ ਮਾਲਕ ਨੂੰ ਇਹ ਫਿਲਮ ਦਿਖਾਉਣ ਲਈ ਕੋਈ ਰੋਕ ਨਹੀਂ ਲਾਈ ਗੲੀ। ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਥਿਤੀ ਕਾਬੂ ਹੇਠ ਹੈ।
ਮੋਗਾ ’ਚ ੳੁਸ ਸਮੇਂ ਤਣਾਅ ਬਣ ਗਿਅਾ ਜਦੋਂ ਅੰਮ੍ਰਿਤਸਰ ਸਡ਼ਕ ’ਤੇ ਲੋਹਾਰਾ ਬਾੲੀਪਾਸ ’ਤੇ ਧਰਨਾਕਾਰੀਅਾਂ ਨੇ ਅਕਾਲੀ ਵਰਕਰ ਜਸਵਿੰਦਰ ਸਿੰਘ ਅਤੇ ਅੰਮ੍ਰਿਤਧਾਰੀ ਬੀਬੀਅਾਂ ਦੀ ਕਾਰ ਨੂੰ ਰੋਕ ਲਿਅਾ। ਡੇਰਾ ਪ੍ਰੇਮੀਅਾਂ ਨੇ ੳੁਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾੲਿਅਾ ਪਰ ੳੁਥੇ ਮੌਜੂਦ ਪੁਲੀਸ ਤੁਰੰਤ ਹਰਕਤ ’ਚ ਅਾ ਗੲੀ ਅਤੇ ਸਥਿਤੀ ਨੂੰ ਸੰਭਾਲ ਲਿਅਾ। ਜਸਵਿੰਦਰ ਸਿੰਘ ਪਿੰਡ ਮੰਦਰ ਦੇ ਅਕਾਲੀ ਸਰਪੰਚ ਦਾ ਭਰਾ ਹੈ ਅਤੇ ਸੀਨੀਅਰ ਅਕਾਲੀ ਅਾਗੂ ਕੰਵਰਜੀਤ ਸਿੰਘ ਰੋਜ਼ੀ ਦਾ ਰਿਸ਼ਤੇਦਾਰ ਹੈ। ੳੁਸ ਨੇ ੲਿਸ ਘਟਨਾ ਦੀ ਹੈਲਪਲਾੲੀਨ ’ਤੇ ਪੁਲੀਸ ਨੂੰ ਸ਼ਿਕਾੲਿਤ ਦਰਜ ਕਰਾੲੀ ਹੈ।
ਸੰਗਰੂਰ (ਗੁਰਦੀਪ ਲਾਲੀ): ਸੰਗਰੂਰ ’ਚ ਵੀ ਤਣਾਅ ਦਾ ਮਾਹੌਲ ਬਣਿਅਾ ਰਿਹਾ। ਡੇਰਾ ਪ੍ਰੇਮੀਆਂ ਦੇ ਇਕੱਠ ਨੂੰ ਦੇਖਦਿਅਾਂ ਨਾਮ ਚਰਚਾ ਘਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲੀਸ ਤਾੲਿਨਾਤ ਕਰ ਦਿੱਤੀ ਗੲੀ ਸੀ। ਨਾਮ ਚਰਚਾ ਘਰ ’ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜ ਕੇ ਡੀਸੀ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਅਾ ਸੀ ਪਰ ਐਸਡੀਐਮ ਈਸ਼ਾ ਸਿੰਗਲ, ਐਸਪੀ ਜਸਕਿਰਨਜੀਤ ਸਿੰਘ ਤੇਜਾ, ਡੀਐਸਪੀ ਗੁਰਪ੍ਰੀਤ ਸਿੰਘ ਢੀਂਡਸਾ, ਕ੍ਰਿਸ਼ਨ ਕੁਮਾਰ ਪੈਂਥੇ, ਤਹਿਸੀਲਦਾਰ ਮਨਮੋਹਨ ਸਿੰਘ ਅਤੇ ਨਾਇਬ ਤਹਿਸੀਲਦਾਰ ਜੌਹਰੀ ਰਾਮ ਨਾਮ ਚਰਚਾ ਘਰ ਪੁੱਜ ਗਏ। ਡੇਰੇ ਨਾਲ ਸਬੰਧਤ ਕਮੇਟੀ ਦੀ ਅਧਿਕਾਰੀਅਾਂ ਨਾਲ ਮੀਟਿੰਗ ਹੋੲੀ ਅਤੇ ਕਰੀਬ ਚਾਰ ਘੰਟਿਅਾਂ ਬਾਅਦ ਮੰਗ ਪੱਤਰ ਸੌਂਪਿਅਾ ਗਿਅਾ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡੇਰਾ ਸਿਰਸਾ ਨਾਲ ਸਬੰਧਤ ਕਮੇਟੀ ਮੈਂਬਰ ਹਰਿੰਦਰ ਇੰਸਾਂ ਨੇ ਕਿਹਾ ਕਿ ਜਦੋਂ ਦੇਸ਼-ਵਿਦੇਸ਼ ਵਿੱਚ ਫਿਲਮ ਐਮਐਸਜੀ-2 ਰਿਲੀਜ਼ ਹੋ ਚੁੱਕੀ ਹੈ ਤਾਂ ਪੰਜਾਬ ਵਿੱਚ ਫਿਲਮ ਕਿਉਂ ਨਹੀਂ ਵਿਖਾਈ ਜਾ ਰਹੀ। ਉਨ੍ਹਾਂ ਕਿਹਾ ਕਿ ਫਿਲਮ ਕਿਸੇ ਧਰਮ ਖ਼ਿਲਾਫ਼ ਨਹੀਂ ਸਗੋਂ ਸਮਾਜ ਨੂੰ ਚੰਗੀ ਸੇਧ ਦਿੰਦੀ ਹੈ।

Facebook Comment
Project by : XtremeStudioz