Close
Menu

ਅਫ਼ਗਾਨਿਸਤਾਨ ‘ਚ ਬੈਂਕ ਦੇ ਬਾਹਰ ਆਤਮਘਾਤੀ ਬੰਬ ਧਮਾਕੇ ‘ਚ 22 ਦੀ ਮੌਤ

-- 18 April,2015

ਜਲਾਲਾਬਾਦ, ਪੂਰਬੀ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਅੱਜ ਇੱਕ ਬੈਂਕ ਦਾ ਬਾਹਰ ਹੋਏ ਆਤਮਘਾਤੀ ਬੰਬ ਧਮਾਕੇ ‘ਚ 22 ਲੋਕਾਂ ਦੀ ਮੌਤ ਹੋ ਗਈ ਜਦ ਕਿ 50 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਇੱਕ ਬੈਂਕ ਦੇ ਬਾਹਰ ਹੋਇਆ ਜਦੋਂ ਸਰਕਾਰੀ ਮੁਲਾਜ਼ਮ ਆਪਣੀ ਤਨਖ਼ਾਹ ਲੈ ਰਹੇ ਸਨ। ਰਾਜ ਦੇ ਸਰਕਾਰੀ ਬੁਲਾਰੇ ਅਹਿਮਦ ਜ਼ਿਆ ਅਬਦੁੱਲਜ਼ਾਈ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਅਜੇ ਤਕ ਕਿਸੇ ਵੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz