Close
Menu

ਅਫ਼ਰੀਕੀ ਦੇਸ਼ ਕਾਂਗੋ ‘ਚ ਭਾਰਤੀ ਸੈਨਾ ਦੇ ਟਰੱਕਾਂ ਤੋਂ ਮਿਲੇ ਹਥਿਆਰ ਤੇ ਨਸ਼ੀਲੇ ਪਦਾਰਥ

-- 26 September,2015

ਨਵੀਂ ਦਿੱਲੀ, ਲੋਕਤੰਤਰੀ ਗਣਰਾਜ ਕਾਂਗੋ ‘ਚ ਭਾਰਤੀ ਸੈਨਾ ਦੇ ਸ਼ਾਂਤੀ ਤੇ ਰਾਹਤ ਕਰਮਚਾਰੀਆਂ ਲਈ ਭੇਜੀ ਗਈ ਸਮਗਰੀ ‘ਚ ਸੈਨਾ ਦੇ ਟਰੱਕਾਂ ‘ਚ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਨਾਰਕੋਟਿਕਸ ਕੰਟਰੋਲ ਬਿਉਰੋ ਨੇ ਛੁਪਾਏ ਹੋਏ ਹਥਿਆਰਾਂ ਤੇ ਨਾਰਕੋਟਿਕਸ ਬਰਾਮਦਗੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਟਰੱਕਾਂ ਨੂੰ ਮੁੰਬਈ ਤੋਂ ਭੇਜਿਆ ਗਿਆ ਸੀ। ਇਕ ਰਿਪੋਰਟ ਮੁਤਾਬਿਕ ਕੀਨੀਆਈ ਸਪੈਸ਼ਲ ਫੋਰਸ ਨੇ ਅਮਰੀਕੀ ਡਰੱਗ ਐਡਮਨਿਸਟਰੇਸ਼ਨ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਕੇ 34 ਤੋਂ ਵੱਧ ਘਾਤਕ ਹਥਿਆਰਾਂ ਨੂੰ ਬਰਾਮਦ ਕੀਤਾ ਸੀ। ਭਾਰਤੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਦੁਬਈ ਤੋਂ ਲੱਦਿਆ ਗਿਆ ਸੀ। ਜਿਥੇ ਇਹ ਜਹਾਜ਼ ਮੁੰਬਈ ਪਹੁੰਚਣ ਤੋਂ ਪਹਿਲਾ ਕੁਝ ਦੇਰ ਲਈ ਰੁਕਿਆ ਸੀ। ਰਿਪੋਰਟ ਅਨੁਸਾਰ ਕੀਨੀਆਈ ਪੁਲਿਸ ਦਾ ਕਹਿਣਾ ਹੈ ਕਿ ਹਥਿਆਰ ਜਿਹਾਦੀ ਸੰਗਠਨ ਅਲ-ਸ਼ਬਾਬ ਲਈ ਹੋ ਸਕਦੇ ਹਨ।

Facebook Comment
Project by : XtremeStudioz