Close
Menu

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਸਕੱਤਰੇਤ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਸਹੁੰ ਚੁਕੀ

-- 27 June,2015

ਚੰਡੀਗੜ• ,27 ਜੂਨ :  ਪੰਜਾਬ ਸਰਕਾਰ ਵੱਲੋਂ ਰਾਜ ਵਾਸੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਸੁਚੇਤ ਕਰਨ ਦੇ ਮਕਸਦ ਨਾਲ ਸੂਰੂ ਕੀਤੀ ਗਈ ਮੁਹਿੰਮ ਦੇ ਹਿੱਸੇ ਵੱਜੋਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰਕਾਨੂੰਨੀ ਤਸਕਰੀ  ਦਿਵਸ ਦੇ ਮੌਕੇ ਤੇ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸ਼ਿਆ ਦੀ ਵਰਤੋਂ ਨਾ ਕਰਨ, ਦੋਸਤ ਮਿੱਤਰਾਂ ਅਤੇ ਸਾਕ ਸਬੰਧੀਆਂ ਨੁੰ ਨਸ਼ਿਆਂ ਤੋ ਬਚਣ ਲਈ ਸੁਚੇਤ ਕਰਨ ਸਬੰਧੀ ਸਹੁੰ ਚੁਕਾਈ ਗਈ ।
ਸਿਵਲ ਸਕੱਤਰਰੇਤ ਵਿਖੇ ਹੋਏ ਇਸ ਸਹੁੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੱਤਰਰੇਤ ਪ੍ਰਸ਼ਾਸ਼ਨ ਵਿਭਾਗ ਦੇ ਅਧੀਨ ਸਕੱਤਰ ਹਰਭਜਨ ਸਿੰਘ ਨੇ ਕਿਹਾ ਕਿ ਬਰਤਾਨਵੀ ਸਰਕਾਰ ਵੱਲੋਂ ਚੀਨ ਦੇ ਕੁੱਝ ਹਿੱਸੇ ਤੇ ਕਬਜਾ ਕਰਨ ਲਈ ਸ਼ੁਰੂ ਕੀਤੇ ਗਏ ਅਫੀਮ ਯੁੱਧ ਦੇ ਵਿਰੁੱਧ ਅਵਾਜ ਚੁੱਕਣ ਵਾਲੇ ਲੀ ਜਿਕਸੂ ਨੂੰ ਸ਼ਰਧਾਜਲੀ ਦੇਣ ਦਾ ਮਕਸਦ ਨਾਲ ਸਯੁਕਤ ਰਾਸ਼ਟਰ ਵੱਲੋਂ 7 ਦਸੰਬਰ 1987 ਨੂੰ ਪ੍ਰਸਤਾਵ ਪਾਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਹਰ ਸਾਲ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਅਤੇ ਗੈਰਕਾਨੂੰਨੀ ਤਸਕਰੀ  ਦਿਵਸ ਵੱਜੋਂ ਮਨਾਇਆ ਜਾਇਆ ਕਰੇਗਾ ।
ਇਸ ਉਪਰੰਤ ਸਮੂੰਹ ਹਾਜਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਸ਼ਿਆ ਦੀ ਵਰਤੋਂ ਨਾ ਕਰਨ, ਦੋਸਤ ਮਿੱਤਰਾਂ ਅਤੇ ਸਾਕ ਸਬੰਧੀਆਂ ਨੁੰ ਨਸ਼ਿਆਂ ਤੋ ਬਚਣ ਲਈ ਸੁਚੇਤ ਕਰਨ , ਨਸ਼ਾ ਕਰਨ ਵਾਲੇ ਵਿਅਕਤੀ ਨਾਲ ਬਰਾਬਰੀ ਦਾ ਸਲੂਖ ਕਰਨ ਅਤੇ ਨਸੈ ਦੇ ਜਾਲ ਵਿੱਚ ਫਸੇ ਲੋਕਾਂ ਨੂੰ ਇਸ ਵਿੱਚੋਂ ਨਿਕਲਣ ਸਬੰਧੀ ਸਹੁੰ ਚੁਕਾਈ ਗਈ।
ਮਿੰਨੀ ਸਕੱਤਰੇਤ ਵਿਖੇ ਜਨਰਲ ਪ੍ਰਸ਼ਾਸ਼ਨ ਵਿਭਾਗ ਸਕੱਤਰੇਤ ਦੇ ਜੁਆਇੰਟ ਸਕੱਤਰ ਬਲਵੰਤ ਸਿੰਘ ਵੱਲੋਂ ਹਾਜਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ ।

Facebook Comment
Project by : XtremeStudioz