Close
Menu

ਅੰਤਰ ਕੋਰੀਆ ਪਰਿਵਾਰ ਮਿਲਣ ਸਮਾਗਮ ਦਾ ਦੁੂਜਾ ਪੜਾਅ ਸਮਾਪਤ

-- 27 August,2018

ਸਿਓਲ, 27 ਅਗਸਤ
ਦੱਖਣੀ ਕੋਰੀਆ ਦੇ ਬਜ਼ੁਰਗ, ਪਰਿਵਾਰ ਮਿਲਣ ਸਮਾਗਮ ਦੇ ਦੂਜੇ ਪੜ੍ਹਾਅ ਤਹਿਤ ਲੰਮੇ ਸਮੇਂ ਤੋਂ ਲਾਪਤਾ ਤੇ ਉੱਤਰੀ ਕੋਰੀਆ ਵਿੱਚ ਰਹਿ ਰਹੇ ਆਪਣੇ ਸਾਕ ਸਬੰਧੀਆਂ ਨਾਲ ਛੋਟੀ ਭਾਵੁਕ ਮੁਲਾਕਾਤ ਬਾਅਦ ਐਤਵਾਰ ਨੂੰ ਘਰ ਪਰਤ ਆਏ। ਜ਼ਿਕਰਯੋਗ ਹੈ ਕਿ 81 ਪਰਿਵਾਰਾਂ ਦੇ 300 ਦੱਖਣ ਕੋਰਿਆਈ ਲੋਕ ਆਪਣੇ ਪਰਿਵਾਰਾਂ ਨਾਲ ਆਰਜ਼ੀ ਤਿੰਨ ਦਿਨਾਂ ਮੁਲਾਕਾਤ ਤੋਂ ਬਾਅਦ ਉੱਤਰੀ ਮਾਊਂਟ ਕੁਮਗੈਂਗ ਰਿਜ਼ੌਰਟ ਨੂੰ ਛੱਡ ਕੇ ਪਰਤ ਗਏ ਹਨ। ਇਹ ਪਰਿਵਾਰਕ ਮੈਂਬਰ ਦਹਾਕੇ ਪਹਿਲਾਂ 1950-53 ਵਿੱਚ ਹੋਈ ਜੰਗ ਵਿੱਚ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਸਨ। ਯੌਨਹੈਡ ਖ਼ਬਰ ਏਜੰਸੀ ਅਨੁਸਾਰ ਅੰਤਿਮ ਦਿਨ ਵੱਖ ਹੋਏ ਪਰਿਵਾਰਾਂ ਨੇ ਤਿੰਨ ਘੰਟੇ ਇਕੱਠੇ ਪਾਰਟੀ ਕੀਤੀ ਅਤੇ ਦੁਪਹਿਰ ਦਾ ਖਾਣਾ ਖਾਧਾ। ਕਈ ਲੋਕ ਇਕ ਦੁੂਜੇ ਨੂੰ ਆਪਣੇ ਪਤੇ ਦਾ ਕਾਗਜ਼ ਦਿੰਦੇ ਦੇਖੇ ਗਏ, ਉਹ ਇਕ ਦੂਜੇ ਨੂੰ ਯਕੀਨ ਦਿਵਾ ਰਹੇ ਸਨ ਕਿ ਉਹ ਕਿਸੇ ਦਿਨ ਮੁੜ ਮਿਲਣਗੇ। ਕੁਝ ਸਾਂਝੀਆਂ ਫੋਟੋਆਂ ਖਿਚਵਾ ਰਹੇ ਸਨ ਅਤੇ ਕੁਝ ਇਕ ਦੂਜੇ ਨੂੰ ਯਾਦ ਰੱਖਣ ਲਈ ਹੱਥ ਲਿਖਤ ਪੱਤਰ ਸੌਂਪ ਰਹੇ ਸਨ।
ਸਮਾਗਮ ਦੌਰਾਨ ਇਹ ਪਰਿਵਾਰ ਕੁਲ 12 ਵਾਰ ਇਕ ਦੂਜੇ ਨੂੰ ਮਿਲੇ। ਬੀਤੇ ਹਫ਼ਤੇ ਪਹਿਲੇ ਗਰੁੱਪ ਦੇ 89 ਬਿਰਧ ਦੱਖਣੀ ਕੋਰਿਆਈ ਲੋਕ ਰਿਜ਼ੌਰਟ ਵਿੱਚਲੇ ਇਸ ਸਮਾਗਮ ਲਈ ਰਵਾਨਾ ਹੋਏ ਸਨ। ਮੌਜੂਦਾ ਪਰਿਵਾਰ ਮਿਲਣ ਸਮਾਗਮ ਅੰਤਰ ਕੋਰੀਆ ਸਬੰਧ ਸੁਖਾਵੇਂ ਹੋਣ ਦੇ ਮੱਦੇਨਜ਼ਰ ਕਰਵਾਇਆ ਗਿਆ ਸੀ।

Facebook Comment
Project by : XtremeStudioz