Close
Menu

ਅੰਬੇਦਕਰ ਦੇ ਠਹਿਰਾਅ ਵਾਲੇ ਲੰਡਨ ਮਕਾਨ ਨੂੰ ਸਰਕਾਰ ਖਰੀਦੇ: ਭਾਜਪਾ

-- 10 January,2015

ਮੁੰਬਈ,
ਭਾਜਪਾ ਨੇ ਸਰਕਾਰ ਨੂੰ ਕਿਹਾ ਹੈ ਕਿ ਲੰਡਨ ‘ਚ 2050 ਗਜ਼ ਫੁੱਟ ਵਾਲੇ ਤਿੰਨ ਮੰਜ਼ਿਲਾ ਘਰ ਨੂੰ ਖਰੀਦਿਆ ਜਾਵੇ। ਇਸ ਘਰ ‘ਚ ਡਾਕਟਰ  ਬਾਬਾ ਸਾਹੇਬ ਅੰਬੇਦਕਰ ਠਹਿਰੇ ਸਨ। ਮੁੰਬਈ ਭਾਜਪਾ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੇ ਕਿਹਾ ਕਿ ਉਨ੍ਹਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮਕਾਨ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਲਈ ਆਖਣ। ਸ੍ਰੀ ਸ਼ੇਲਾਰ ਨੇ ਕਿਹਾ, ”ਇਹ ਅੰਬੇਦਕਰ ਸਮਰਥਕਾਂ ਅਤੇ ਮਹਾਰਾਸ਼ਟਰ ਦੇ ਲੋਕਾਂ ਲਈ ਭਾਵੁਕ ਮੁੱਦਾ ਹੈ।” ਇਸ ਮਕਾਨ ਦੀ ਕੀਮਤ 40 ਕਰੋੜ ਆਂਕੀ ਗਈ ਹੈ। ਭਾਜਪਾ ਆਗੂ ਮੁਤਾਬਕ ਭਾਰਤੀ ਅਧਿਕਾਰੀਆਂ ਦੀ ਇਸ ਸੰਪਤੀ ‘ਚ ਕੋਈ ਦਿਲਚਸਪੀ ਦਿਖਾਈ ਨਹੀਂ ਦੇ ਰਹੀ।  ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਵੀ ਕੇਂਦਰ ਸਰਕਾਰ ਨੂੰ ਇਹ ਮਕਾਨ ਖਰੀਦਣ ਦੀ  ਬੇਨਤੀ ਕੀਤੀ ਸੀ।

Facebook Comment
Project by : XtremeStudioz