Close
Menu

ਅੰਮ੍ਰਿਤਸਰ ਰੇਲ ਹਾਦਸਾ-ਮੁੱਖ ਮੰਤਰੀ ਵੱਲੋਂ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

-- 06 December,2018

ਮੈਜਿਸਟ੍ਰੇਟੀ ਜਾਂਚ ਵਿੱਚ ਹਾਦਸੇ ਲਈ ਰੇਲ ਕਰਾਸਿੰਗ ਦੇ ਗੇਟਮੈਨ ਅਤੇ ਪ੍ਰਬੰਧਕਾਂ ਨੂੰ ਕਸੂਰਵਾਰ ਠਹਿਰਾਇਆ
ਚੰਡੀਗੜ•, 6 ਦਸੰਬਰ
Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਰੇਲ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਵਿੱਚ ਜ਼ਿੰਮੇਵਾਰ ਠਹਿਰਾਏ ਗਏ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮੈਜਿਸਟ੍ਰੇਟ ਜਾਂਚ ਵਿੱਚ ਇਸ ਮੰਦਭਾਗੇ ਹਾਦਸੇ ਲਈ ਹੋਈਆਂ ਉਕਾਈਆਂ ਅਤੇ ਅਣਗਹਿਲੀਆਂ ਦੇ ਵੱਖ-ਵੱਖ ਕਾਰਨਾਂ ਲਈ ਜੌੜਾ ਫਾਟਕ ਵਿਖੇ ਰੇਲਵੇ ਕਰਾਸਿੰਗ ਦੇ ਗੇਟਮੈਨ ਅਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮੁੱਖ ਮੰਤਰੀ ਦੇ ਹੁਕਮ ‘ਤੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸਾਰਥਾ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਕੀਤੀ ਸੀ। ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ ਵਿੱਚ 61 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਮੈਜਿਸਟ੍ਰੇਟੀ ਜਾਂਚ ਵਿੱਚ ਜਨਤਕ ਥਾਂ/ਸਰਕਾਰੀ ਜ਼ਮੀਨ ‘ਤੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਨਿਯਮ ਅਤੇ ਨਿਗਰਾਨੀ ਦੇ ਪ੍ਰਸੰਗ ਵਿੱਚ ਭਿਆਨਕ ਸਥਿਤੀ ਦਾ ਖੁਲਾਸਾ ਕੀਤਾ ਗਿਆ ਹੈ।
ਇਹ ਵੀ ਪਾਇਆ ਗਿਆ ਹੈ ਕਿ ਸਮਾਗਮ ਦੇ ਪ੍ਰਬੰਧ, ਨਿਯਮ ਅਤੇ ਨਿਗਰਾਨੀ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਡਿਊਟੀ ਵਿੱਚ ਕੁਤਾਹੀ ਸਮੇਤ ਘੋਰ ਲਾਪਰਵਾਹੀ ਹੋਈ ਹੈ। ਇਹ ਠੀਕ ਹੈ ਕਿ ਡਿਊਟੀ ਵਿੱਚ ਅਜਿਹੀ ਉਕਾਈ/ਲਾਪਰਵਾਹੀ ਪਹਿਲੀ ਵਾਰ ਨਹੀਂ ਹੋਈ ਪਰ ਇਹ ਰੇਲ ਮੁਲਾਜ਼ਮਾਂ ਵੱਲੋਂ ਕੀਤੀ ਵੱਡੀ ਭੁੱਲ ਅਤੇ ਇਸ ਨਾਲ ਵਾਪਰੇ ਹਾਦਸੇ ਨਾਲ ਜੁੜੀ ਹੋਈ ਹੈ।
ਸਰਕਾਰ ਨੂੰ ਸੌਂਪੀ ਗਈ ਵਿਆਪਕ ਰਿਪੋਰਟ ਵਿੱਚ ਇਸ ਹਾਦਸੇ ਨਾਲ ਜੁੜੇ ਸਾਰੇ ਪੱਖਾਂ ਨੂੰ ਘੋਖਿਆ ਗਿਆ ਹੈ। ਇਹ ਰਿਪੋਰਟ ਪ੍ਰਭਾਵਿਤ ਲੋਕਾਂ ਅਤੇ ਜ਼ਿਲ•ਾ ਪ੍ਰਸ਼ਾਸਨ ਅਤੇ ਰੇਲਵੇ ਨਾਲ ਸਬੰਧਤ ਕਰਮਚਾਰੀਆਂ ਨਾਲ ਕੀਤੀ ਮੁਲਾਕਾਤ ‘ਤੇ ਅਧਾਰਿਤ ਹੈ।
ਜਾਂਚ ਰਿਪੋਰਟ ਮੁਤਾਬਕ ਭਾਵੇਂ ਦਰਸ਼ਕਾਂ ਨੇ ਰੇਲ ਟਰੈਕ ਤੋਂ ਇਸ ਸਮਾਗਮ ਨੂੰ ਦੇਖਣ ਦੀ ਭੁੱਲ ਕੀਤੀ ਜਦਕਿ ਪ੍ਰਬੰਧਕਾਂ ਨੇ ਕਿਸੇ ਆਗਿਆ ਤੋਂ ਬਗੈਰ ਸੁਰੱਖਿਆ ਦੇ ਲਿਹਾਜ਼ ਤੋਂ ਲੋੜੀਂਦੇ ਕਦਮ ਚੁੱਕਣ ਤੋਂ ਬਿਨਾਂ ਇਹ ਸਮਾਗਮ ਕਰਵਾਇਆ।
ਰਿਪੋਰਟ ਵਿੱਚ ਕਾਨੂੰਨ ਦਾ ਪਾਲਣ ਕਰਨ ਵਿੱਚ ਨਾਕਾਮ ਰਹਿਣ ਅਤੇ ਬੇਲੋੜੀ ਖੁੱਲ•ਦਿਲੀ ਦਿਖਾਉਣ ਲਈ ਪੁਲੀਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਕਸੂਰਵਾਰ ਠਹਿਰਾਇਆ ਹੈ। ਇਸੇ ਤਰ•ਾਂ ਰੇਲਵੇ ਮੁਲਾਜ਼ਮ ਰੇਲਵੇ ਟਰੈਕਾਂ ‘ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਹਾਜ਼ਰ ਹੋਣ ਬਾਰੇ ਚੰਗੀ ਤਰ•ਾਂ ਪਤਾ ਹੋਣ ਦੇ ਬਾਵਜੂਦ ਉਨ•ਾਂ ਦੀ ਸਲਾਮਤੀ ਤੇ ਸੁਰੱਖਿਆ ਪੱਖੋਂ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ।
ਜਾਂਚ ਦੇ ਸਿੱਟੇ ਮੁਤਾਬਕ ਗੇਟ ਨੰਬਰ 27 ਦੇ ਜੌੜਾ ਫਾਟਕ ਦਾ ਗੇਟਮੈਨ ਅਮਿਤ ਸਿੰਘ ਨਾ ਸਿਰਫ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮ ਰਿਹਾ ਸਗੋਂ ਬਚਾਅ ਤੇ ਸੁਰੱਖਿਆ ਦੇ ਲਿਹਾਜ਼ ਤੋਂ ਢੁਕਵੇਂ ਕਦਮ ਨਾ ਚੁੱਕ ਕੇ ਉਸ ਨੇ ਬਹੁਤ ਵੱਡੀ ਭੁੱਲ ਕੀਤੀ ਕਿਉਂ ਜੋ ਜੇਕਰ ਅਜਿਹਾ ਕੀਤਾ ਹੁੰਦਾ ਤਾਂ ਇਸ ਹਾਦਸੇ ਤੋਂ ਸੌਖਿਆ ਹੀ ਬਚਿਆ ਜਾ ਸਕਦਾ ਸੀ। ਅਮਿਤ ਸਿੰਘ ਉਨ•ਾਂ ਮੁੱਖ ਰੇਲ ਮੁਲਾਜ਼ਮਾਂ ਵਿੱਚੋਂ ਇਕ ਹੈ ਜਿਨ•ਾਂ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ।
ਜਾਂਚ ਰਿਪੋਰਟ ਵਿੱਚ 26 ਨੰਬਰ ਗੇਟ ਦੇ ਗੇਟਮੈਨ ਨੂੰ ਵੀ ਉਸ ਦੀ ਨਾਕਾਮੀ ਲਈ ਕਸੂਰਵਾਰ ਠਹਿਰਾਇਆ ਹੈ। ਰਿਪੋਰਟ ਮੁਤਾਬਕ ਇਹ ਪ੍ਰਤੱਖ ਤੌਰ ‘ਤੇ ਜ਼ਾਹਰ ਹੁੰਦਾ ਹੈ ਕਿ ਗੇਟ ਨੰਬਰ 26 ਦੇ ਰੇਲਵੇਜ਼ ਲੈਵਲ ਕਰਾਸਿੰਗ ਦਾ ਗੇਟਮੈਨ ਨਿਰਮਲ ਸਿੰਘ ਵੱਲੋਂ ਗੇਟ ਨੰਬਰ 27 ਦੇ ਜੌੜਾ ਫਾਟਕ ਦੇ ਗੇਟਮੈਨ ਨੂੰ ਦੇਰੀ ਨਾਲ ਸੂਚਿਤ ਕਰਨਾ ਉਸ ਦੀ ਡਿਊਟੀ ਪ੍ਰਤੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਉਸ ਨੂੰ ਸ਼ਾਮ 5.30 ਵਜੇ ਦੇ ਕਰੀਬ ਰੇਲ ਟਰੈਕਾਂ ‘ਤੇ ਲੋਕਾਂ ਦੇ ਜੁੜਨ ਦਾ ਪਤਾ ਲੱਗ ਗਿਆ ਸੀ ਪਰ ਉਸ ਨੇ ਗੇਟ ਨੰਬਰ 27 ਦੇ ਗੇਟਮੈਨ ਅਮਿਤ ਸਿੰਘ ਨੂੰ ਸ਼ਾਮ 6.40-6.45 ਵਜੇ ਦੌਰਾਨ ਸੂਚਿਤ ਕੀਤਾ। ਉਸ ਨੇ ਸਬੰਧਤ ਸਟੇਸ਼ਨ ਮਾਸਟਰ ਨੂੰ ਵੀ ਨਹੀਂ ਦੱਸਿਆ ਅਤੇ ਉਥੋਂ ਗੁਜ਼ਰਨ ਵਾਲੀਆਂ ਗੱਡੀਆਂ ਨੂੰ ਸਹੀ ਸਿਗਨਲ ਦੇਣਾ ਜਾਰੀ ਰੱਖਿਆ। ਇਸ ਕਰਕੇ ਉਹ ਵੀ ਇਹ ਭਾਰੀ ਭੁੱਲ ਲਈ ਜ਼ਿੰਮੇਵਾਰ ਹੈ।
ਜਾਂਚ ਰਿਪੋਰਟ ਮੁਤਾਬਕ ਪ੍ਰਬੰਧਕਾਂ ਕੋਲ ਧੋਬੀ ਘਾਟ ਵਿਖੇ ਰਾਵਣ ਨੂੰ ਸਾੜਣ ਸਮੇਤ ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਲਈ ਕੀਤੇ ਸਮਾਗਮ ਲਈ ਕਿਸੇ ਤਰ•ਾਂ ਦੀ ਮਨਜ਼ੂਰੀ/ਆਗਿਆ ਨਹੀਂ ਸੀ ਅਤੇ ਉਨ•ਾਂ ਨੇ ਇਹ ਸਮਾਗਮ ਦਰਸ਼ਕਾਂ ਦੀ ਸੁਰੱਖਿਆ ਨੂੰ ਦਾਅ ‘ਤੇ ਲਾ ਕੇ ਗੈਰ-ਕਾਨੂੰਨੀ ਢੰਗ ਨਾਲ ਕਰਵਾਇਆ।
ਰਿਪੋਰਟ ਮੁਤਾਬਕ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪ੍ਰਬੰਧਕਾਂ ਨੇ ਦੁਸਹਿਰੇ ਦੇ ਤਿਉਹਾਰ ਅਤੇ ਰਾਵਣ ਸਾੜਣ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਏ ਬਿਨਾਂ ਇਹ ਸਮਾਗਮ ਕੀਤਾ ਗਿਆ।
ਰੇਲਵੇ ਨੂੰ ਸੂਚਿਤ ਕਰਨ ਵਿੱਚ ਨਾਕਾਮ ਰਹਿਣ ਲਈ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਿਪੋਰਟ ਵਿੱਚ ਕਿਹਾ ਗਿਆ ਕਿ ਪ੍ਰਬੰਧਕਾਂ ਨੇ ਨਾ ਤਾਂ ਰੇਲਵੇ ਨੂੰ ਜਾਣੂੰ ਕਰਵਾਇਆ ਅਤੇ ਨਾ ਹੀ ਰੇਲ ਟਰੈਕ ਤੋਂ ਸਮਾਗਮ ਦੇਖ ਰਹੇ ਲੋਕਾਂ ਨੂੰ ਰੋਕਣ ਲਈ ਸਾਵਧਾਨੀ ਅਤੇ ਸੁਰੱਖਿਆ ਪੱਖੋਂ ਕੋਈ ਕਦਮ ਚੁੱਕਿਆ ਗਿਆ।
ਰਿਪੋਰਟ ਮੁਤਾਬਕ ਸਿੱਧੇ-ਸਾਦੇ ਢੰਗ ਨਾਲ ਜਾਣਕਾਰੀ ਦੇ ਦਿੱਤੀ ਜਾਂਦੀ ਤਾਂ ਰੇਲਵੇ ਨੇ ਸਾਵਧਾਨੀ ਦੇ ਹੁਕਮ ਜਾਰੀ ਕਰਕੇ ਇਨ•ਾਂ ਰੇਲ ਟਰੈਕਾਂ ‘ਤੇ ਗੱਡੀਆਂ ਚੱਲਣ ਬਾਰੇ ਚੌਕੰਨਾ ਕਰਨ ਦੇ ਨਾਲ-ਨਾਲ ਹੋਰ ਸੁਰੱਖਿਆ ਕਦਮ ਚੁੱਕ ਲੈਣੇ ਸਨ ਜਿਸ ਨਾਲ ਇਹ ਹਾਦਸਾ ਸੌਖਿਆ ਹੀ ਟਾਲਿਆ ਜਾ ਸਕਦਾ ਸੀ।
ਜਾਂਚ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਜੋ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸੀ, ਦੀ ਇਹ ਸਮਾਗਮ ਕਰਵਾਉਣ ਵਿੱਚ ਕੋਈ ਭੂਮਿਕਾ ਨਹੀਂ ਸੀ।
ਰਿਪੋਰਟ ਮੁਤਾਬਕ ਜੇਕਰ ਪ੍ਰਬੰਧਕ ਦੁਸਹਿਰੇ ਦੇਖਣ ਆਏ ਲੋਕਾਂ ਦੀ ਸੁਰੱਖਿਆ ਪ੍ਰਤੀ ਸੰਜੀਦਾ ਹੁੰਦੇ ਅਤੇ ਸਮਾਗਮ ਵਾਲੇ ਮੈਦਾਨ ਅਤੇ ਰੇਲ ਟਰੈਕ ਵੰਡਦੀ ਕੰਧ ਦੇ ਨਾਲ 10-12 ਫੁੱਟ ਦਾ ਦਿਖਦਾ ਕਟਰ ਲਾਇਆ ਹੁੰਦਾ ਤਾਂ ਇਹ ਹਾਦਸਾ ਰੋਕਿਆ ਜਾ ਸਕਦਾ ਸੀ।

Facebook Comment
Project by : XtremeStudioz