Close
Menu

ਅੱਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਮੰਗਲ ਗ੍ਰਹਿ, ਘਰੋਂ ਕਰ ਸਕੋਗੇ ਦੀਦਾਰ

-- 27 July,2018

ਨਵੀਂ ਦਿੱਲੀ-27 ਜੁਲਾਈ ਨੂੰ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਨੇੜ ਹੋਵੇਗਾ। ਇਸ ਕਾਰਨ ਇਹ ਗ੍ਰਹਿ ਸਭ ਤੋਂ ਚਮਕੀਲਾ ਹਲਕਾ ਲਾਲ ਰੰਗ ਦਾ ਦਿਖਾਈ ਦੇਵੇਗਾ। 

 

ਦਰਅਸਲ ਇਹ ਇੱਕ ਅਜਿਹੀ ਦੁਰਲੱਭ ਖੋਜੀ ਘਟਨਾ ਹੈ ਜਿਸ ਵਿਚ ਮੰਗਲ ਗ੍ਰਹਿ ਧਰਤੀ ਤੇ ਸੂਰਜ ਇੱਕੋ ਸੀਧ ਚ ਆ ਜਾਣਗੇ। ਜਿਸਦਾ ਮਤਲਬ ਹੈ ਕਿ ਤਿੰਨਾਂ ਗ੍ਰਹਿ 180 ਡਿਗਰੀ ਕੋਣ ਤੇ ਹੋਣਗੇ।ਇਸ ਘਟਨਾ ਨੂੰ ਖੋਜੀ ਭਾਸ਼ਾ ਚ ਮੰਗਲ ਗ੍ਰਹਿ ਦਾ ਉਲਟ ਕਿਹਾ ਜਾਂਦਾ ਹੈ। ਮੰਗਲ ਗ੍ਰਹਿ ਦੇ ਉਲਟ ਦੀ ਘਟਨਾ ਹਰੇਕ ਦੋ ਸਾਲ (26 ਮਹੀਨਿਆਂ) ਚ ਹੁੰਦੀ ਹੈ। ਅਗਲਾ ਮੰਗਲ ਗ੍ਰਹਿ ਦਾ ਉਲਟ ਸਾਲ 2020 ਚ 13 ਅਕਤੂਬਰ ਨੂੰ ਹੋਵੇਗਾ।
 

ਇੰਦਰਾਗਾਂਧੀ ਨਖੱਤਰਸ਼ਾ਼ਲਾ ਦੇ ਵਿਗਿਆਨੀ ਸੁਮਿਤ ਸ਼੍ਰੀਵਾਸਤਵ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਜੁਲਾਈ 2018 ਦੀ ਸ਼ਾਮ ਨੂੰ ਜਿਵੇਂ ਹੀ ਪੱਛਮੀ ਦਿਸ਼ਾ ਚ ਸੂਰਜ ਢੱਲਣਾ ਸ਼ੁਰੂ ਹੋਵੇਗਾ, ਇਸ ਦੌਰਾਨ ਪੂਰਬੀ ਦਿਸ਼ਾ ਵੱਲੋਂ ਮੰਗਲ ਗ੍ਰਹਿ ਚੜਣਾ ਸ਼ੁਰੂ ਹੋ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਨੇੜੇ ਲੰਘਣ ਕਾਰਨ ਬਹੁਤ ਹੀ ਸਾਫ ਦਿਖਾਈ ਦੇਵਾਗਾ। ਪੂਰੀ ਰਾਤ ਅੱਜ ਮੰਗਲ ਗ੍ਰਹਿ ਦਾ ਦੀਦਾਰ ਹੋ ਸਕੇਗਾ ਤੇ ਲੋਕ ਆਪੋ ਆਪਣੇ ਘਰਾਂ ਤੋਂ ਹੀ ਮੰਗਲ ਗ੍ਰਹਿ ਨੂੰ ਬਿਨ੍ਹਾਂ ਦੂਰਬੀਨ ਤੋਂ ਹੀ ਦੇਖ ਸਕਣਗੇ।

 

ਪੂਰਬੀ ਦਿਸ਼ਾ ਚ ਸੁਰਖ ਚਮਕੀਲਾ ਤਾਰਾ ਦਿਖਾਈ ਦੇਵੇਗਾ, ਉਹੀ ਮੰਗਲ ਗ੍ਰਹਿ ਹੋਵੇਗਾ।    

Facebook Comment
Project by : XtremeStudioz