Close
Menu

ਅੱਜ ਨੌਵੀਂ ਵਾਰ ਪ੍ਰਧਾਨ ਮੰਤਰੀ ਮੋਦੀ ਜਨਤਾ ਨਾਲ ਕਰਨਗੇ ‘ਮਨ ਕੀ ਬਾਤ’

-- 28 June,2015

ਨਵੀਂ ਦਿੱਲੀ, 28 ਜੂਨ – ਪ੍ਰਧਾਨ ਮੰਤਰੀ ਮੋਦੀ ਅੱਜ ਆਕਾਸ਼ਵਾਣੀ ‘ਤੇ ਇੱਕ ਵਾਰ ਫਿਰ ‘ਮਨ ਕੀ ਬਾਤ’ ਪ੍ਰੋਗਰਾਮ ਦੇ ਤਹਿਤ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਇਹ ਨੌਵਾਂ ਮੌਕਾ ਹੋਵੇਗਾ, ਜਦੋਂ ਉਹ ਜਨਤਾ ਨਾਲ ਆਪਣੇ ਮਨ ਦੀ ਗੱਲ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਤਿੰਨ ਅਕਤੂਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਅੰਤਿਮ ਵਾਰ ਉਹ ਇਸ ਪ੍ਰੋਗਰਾਮ ‘ਚ 30 ਮਈ ਨੂੰ ਲੋਕਾਂ ਨਾਲ ਮੁਖ਼ਾਤਬ ਹੋਏ ਸਨ। ਇਸ ‘ਚ ਉਨ੍ਹਾਂ ਨੇ ਇਕ ਰੈਂਕ ਇਕ ਪੈਨਸ਼ਨ ਤੇ ਬੋਰਡ ਪ੍ਰੀਖਿਆ ‘ਚ ਸਫਲ ਵਿਦਿਆਰਥੀਆਂ ਦੇ ਬਾਰੇ ‘ਚ ਵਿਚਾਰ ਵਿਅਕਤ ਕੀਤੇ ਸਨ। ਇਸਤੋਂ ਇਲਾਵਾ ਕਿਸਾਨ ਚੈਨਲ ਦੇ ਬਾਰੇ ‘ਚ ਵੀ ਗੱਲ ਕੀਤੀ ਸੀ।

Facebook Comment
Project by : XtremeStudioz