Close
Menu

ਅੱਤਰੀ-ਰੈਡੀ ਅਮਰੀਕੀ ਓਪਨ ਦੇ ਫਾਈਨਲ ‘ਚ, ਪ੍ਰਣੀਤ ਹਾਰਿਆ

-- 22 June,2015

ਨਿਊਯਾਰਕ, ਮਨੂ ਅੱੱਤਰੀ ਤੇ ਬੀ. ਸੁਮਿਤ ਰੈੱਡੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਇੱਥੇ ਅਮਰੀਕੀ ਓਪਨ ਗ੍ਰਾਂ. ਪ੍ਰੀ. ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ ਪਰ ਸਾਈ ਪ੍ਰਣੀਤ ਦੇ ਇਲਾਵਾ ਜਵਾਲਾ ਗੁਟਾ ਤੇ ਅਸ਼ਵਿਨੀ ਪੋਨੱਪਾ ਦੀ ਮਹਿਲਾ ਡਬਲਜ਼ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੱਤਰੀ ਤੇ ਰੈੱਡੀ ਦੀ ਦੁਨੀਆ ਦੀ 26ਵੇਂ ਨੰਬਰ ਦੀ ਜੋੜੀ ਨੇ ਤਾਕੇਸ਼ੀ ਕਾਮੁਰਾ ਤੇ ਕੇਇਗੋ ਸੋਨੋਦਾ ਦੀ ਜਾਪਾਨ ਦੀ ਚੌਥਾ ਦਰਜਾ ਜੋੜੀ ਨੂੰ 34 ਮਿੰਟ ਵਿਚ 21-17, 21-17 ਨਾਲ ਹਰਾਇਆ। ਭਾਰਤ ਦੇ ਪ੍ਰਣੀਤ ਨੂੰ ਹਾਲਾਂਕਿ ਪੁਰਸ਼ ਸਿੰਗਲਜ਼ ਵਿਚ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਤੇ ਦੋ ਵਾਰ ਦੇ ਓਲੰਪਿਕ ਚਾਂਦੀ ਤਮਗਾ ਜੇਤੂ ਮਲੇਸ਼ੀਆ ਦੇ ਲੀ ਚੇਂਗ ਵੇਈ ਹੱਥੋਂ 9-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz