Close
Menu

ਅੱਤਵਾਦੀ ਵਿਰੋਧੀ ਅਪਰੇਸ਼ਨਾਂ ਦੇ ਸਿੱਧੇ ਪ੍ਰਸਾਰਨ ‘ਤੇ ਰੋਕ ਲੱਗਣੀ ਚਾਹੀਦੀ ਹੈ- ਗ੍ਰਹਿ ਮੰਤਰਾਲਾ

-- 22 February,2015

ਨਵੀਂ ਦਿੱਲੀ, ਟੀ.ਵੀ. ਚੈਨਲਾਂ ‘ਤੇ ਅੱਤਵਾਦ ਵਿਰੋਧੀ ਮੁਹਿੰਮਾਂ ਦੇ ਸਿੱਧੇ ਪ੍ਰਸਾਰਨ ‘ਤੇ ਰੋਕ ਲਗਾਉਣ ਦੀ ਦਿਸ਼ਾ ‘ਚ ਇਕ ਕਦਮ ਅੱਗੇ ਵਧਾਉਂਦੇ ਹੋਏ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅੱਤਵਾਦੀ ਵਿਰੋਧੀ ਅਪਰੇਸ਼ਨਾਂ ਦੇ ਸਿੱਧੇ ਪ੍ਰਸਾਰਨ ‘ਤੇ ਰੋਕ ਲੱਗਣੀ ਚਾਹੀਦੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੁਆਰਾ ਅੱਤਵਾਦੀ ਵਿਰੋਧੀ ਅਭਿਆਨਾਂ ਅਤੇ ‘ਅੱਤਵਾਦ ਖਿਲਾਫ ਕਾਰਵਾਈ’ ਸ਼ਬਦਾਵਲੀ ਦੀ ਵਿਆਖਿਆ ਮੰਗੇ ਜਾਣ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਆਪਣੀ ਸਥਿਤੀ ਦਾ ਉਲੇਖ ਕੀਤਾ। ਗ੍ਰਹਿ ਮੰਤਰਾਲਾ ਨੇ ਜਾਣੂ ਕਰਾਇਆ ਹੈ ਕਿ ਅੱਤਵਾਦ ਵਿਰੋਧੀ ਮੁਹਿੰਮਾਂ ਦੇ ਸਿੱਧੇ ਪ੍ਰਸਾਰਨ ਨਾਲ ਸੁਰੱਖਿਆ ਦੇ ਕਈ ਪਹਿਲੂਆਂ ਨਾਲ ਸਮਝੌਤਾ ਹੋਵੇਗਾ ਅਤੇ ਬੰਧਕ ਸੰਕਟ ਦੀ ਸਥਿਤੀ ‘ਚ ਸੁਰੱਖਿਆ ਕਰਮਚਾਰੀਆਂ ਤੇ ਨਿਰਦੋਸ਼ ਲੋਕਾਂ ਦੀ ਜੀਵਨ ਖ਼ਤਰੇ ‘ਚ ਪਵੇਗਾ।

Facebook Comment
Project by : XtremeStudioz