Close
Menu

ਅੱਤਵਾਦੀ ਹਮਲੇ ਦਾ ਖਦਸ਼ਾ : ਅਮਰੀਕਾ ਨੇ ਲਾਹੌਰ ‘ਚ ਵਪਾਰਕ ਦੂਤਘਰ ਖਾਲੀ ਕਰਾਇਆ

-- 09 August,2013

images (1)

ਲਾਹੌਰ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸ਼ਹਿਰ ਲਾਹੌਰ ਸਥਿਤ ਆਪਣੇ ਵਪਾਰਕ ਦੂਤਘਰ ‘ਚੋਂ ਸਾਰੇ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਹਟਾ ਦਿੱਤਾ ਹੈ। ਅਮਰੀਕਾ ਨੇ ਇਸ ਦੇ ਨਾਲ ਹੀ ਆਪਣੇ ਸਾਰੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਲਈ ਸਲਾਹ ਦਿੱਤੀ ਹੈ। ਅਲ ਕਾਇਦਾ ਦੇ ਕੌਮਾਂਤਰੀ ਪੱਧਰ ਦੇ ਐਲਰਟ ਦੇ ਮੱਦੇਨਜ਼ਰ ਇਹ ਸਲਾਹ ਜਾਰੀ ਕੀਤੀ ਗਈ ਹੈ। ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਦੇਸ਼ ਵਿਭਾਗ ਨੇ ਸਾਡੇ ਪਾਕਿਸਤਾਨ ਦੇ ਲਾਹੌਰ ਸਥਿਤ ਵਪਾਰਕ ਦੂਤਘਰ ਤੋਂ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਕੱਢਣ ਦਾ ਹੁਕਮ ਦੇ ਦਿੱਤਾ। ਅਸੀਂ ਲਾਹੌਰ ‘ਚ ਅਮਰੀਕੀ ਦੂਤਘਰ ਦੇ ਖਿਲਾਫ ਅੱਤਵਾਦੀ ਹਮਲੇ ਦੀ ਚਿੰਤਾ ਦੇ ਚੱਲਦੇ ਇਹ ਕਦਮ ਚੁੱਕਿਆ ਹੈ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਵਿਦੇਸ਼ ਵਿਭਾਗ ਆਪਣੇ ਕਰਮਚਾਰੀਆਂ ਅਤੇ ਦੂਤਘਰ ‘ਚ ਆਉਣ-ਜਾਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੀ ਯਾਤਰਾ ਨਾ ਕਰਨ ਸੰਬੰਧੀ ਐਲਰਟ ਵੀ ਜਾਰੀ ਕੀਤਾ ਹੈ।
ਲਾਹੌਰ ‘ਚ ਅਮਰੀਕੀ ਦੂਤਘਰ ‘ਚ ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਈਦ ਦੀ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਥਾਨਕ ਸਟਾਫ ਨੂੰ ਅਧਿਕਾਰੀਆਂ ਵਲੋਂ ਡਿਊਟੀ ‘ਤੇ ਆਉਣ ਬਾਰੇ ਜਾਣਕਾਰੀ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਸਾਨੂੰ ਵਪਾਰ ਦੂਤਘਰ ਦੇ ਬੰਦ ਹੋਣ ਦੀ ਜਾਣਕਾਰੀ ਨਹੀਂ ਹੈ। ਸਥਾਨਕ ਸਟਾਫ ਅਗਲੇ ਹਫਤੇ ਡਿਊਟੀ ‘ਤੇ ਆ ਸਕਦਾ ਹੈ। ਲਾਹੌਰ ‘ਚ ਅਮਰੀਕੀ ਰਾਜਨਾਇਕਾਂ ਨੂੰ ਇਸਲਾਮਾਬਾਦ ਭੇਜ ਦਿੱਤਾ ਗਿਆ ਹੈ।

ਇਸ ਦੌਰਾਨ ਲਾਹੌਰ ਪੁਲਸ ਨੇ ਕਵੇਟਾ ‘ਚ ਪੁਲਸ ਦੇ ਰਿਹਾਇਸ਼ੀ ਇਲਾਕੇ ‘ਤੇ ਵੀਰਵਾਰ ਨੂੰ ਹੋਏ ਹਮਲੇ ‘ਚ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ 30 ਪੁਲਸ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਘਟਨਾ ਦੇ ਮੱਦੇਨਜ਼ਰ ਅੱਤਵਾਦੀ ਐਲਰਟ ਜਾਰੀ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਅਤੇ ਉਸ ਦੇ ਸਹਿਯੋਗੀ ਗਠਬੰਧਨਾਂ ਵਲੋਂ ਰੱਖਿਆ ਫੋਰਸਾਂ ਅਤੇ ਵਿਦੇਸ਼ੀਆਂ ਨੂੰ ਖਾਸ ਤੌਰ ‘ਤੇ ਖਤਰਾ ਹੈ।  ਉਨ੍ਹਾਂ ਦੱਸਿਆ ਕਿ ਅਸੀਂ ਈਦ ਦੇ ਦਿਨਾਂ ‘ਚ ਅੱਤਵਾਦੀ ਯੋਜਨਾ ਨੂੰ ਨਾਕਾਮ ਕਰਨ ਦੇ ਲਈ ਵੱਖ-ਵੱਖ ਏਜੰਸੀਆਂ ਦੇ ਨਾਲ ਸੰਪਰਕ ਕਰ ਰਹੇ ਹਾਂ। ਕਈ ਵਿਦੇਸ਼ੀ ਨਾਗਰਿਕਾਂ ਨੂੰ ਖਤਰੇ ਦੇ ਖਦਸ਼ੇ ਦੇ ਮੱਦੇਨਜ਼ਰ ਯਾਤਰਾ ਸਲਾਹ ਜਾਰੀ ਕੀਤੀ ਗਈ ਹੈ।

Facebook Comment
Project by : XtremeStudioz